
ਪੰਜਾਬੀ ਨਿਊਜ਼ ਆਨ ਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ ਨੂੰ ਪੁਲਿਸ ਨੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਡ ਲਿਆ ਗਿਆ ਹੈ। ਬੁੱਧਵਾਰ ਦੁਪਹਿਰ ਸਮੇਂ ਸੁਖਨੈਬ ਸਿੱਧੂ ਆਪਣੇ ਘਰ ਵਿੱਚ ਪਿੰਡ ਪੂਹਲਾ ਵਿਖੇ ਹੀ ਸੀ ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਂ ਲਿਆ ।
ਅਦਾਰਾ ਪੰਜਾਬੀ ਨਿਊਜ਼ ਆਨ ਲਾਈਨ ਦੀ ਟੀਂਮ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚੋਂ ਪੱਤਰਕਾਰ ਭਾਈਚਾਰਾ, ਰਾਜਨੀਤਕ ਖੇਤਰ ਵਿੱਚ ਵਿਚਰਦੇ ਲੋਕ ਅਤੇ ਹੋਰ ਕਾਨੂੰਨੀ ਮਾਹਿਰ ਲਗਤਾਰ ਸੰਪਰਕ ਕਰ ਰਹੇ ਹਨ। ਹੁਣ ਜੋ ਵੀ ਸੰਘਰਸ਼ ਕੀਤਾ ਜਾਵੇਗਾ ਉਸ ਬਾਰੇ ਪੰਜਾਬੀ ਨਿਊਜ਼ ਆਨ ਲਾਈਨ ਦੇ ਇਸ ਪਲੇਟਫਾਰਮ ਤੇ ਸ਼ੋਸਲ ਮੀਡੀਆ ਤੇ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।
ਦੇਸ਼ਾਂ-ਵਿਦੇਸ਼ਾਂ ਵਿੱਚੋਂ ਮਿਲ ਰਹੇ ਸਹਿਯੋਗ ਦਾ ਸੁਖਨੈਬ ਸਿੱਧੂ ਦੇ ਪਰਿਵਾਰ ਤੇ ਪੰਜਾਬੀ ਨਿਊਜ਼ ਆਨ ਲਾਈਨ ਦੀ ਟੀਂਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ।
Total Views: 208 ,
Real Estate


















