
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਾਹੌਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਵਿਚ ਪੇਸ਼ ਹੋਏ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਭਾਰੀ ਸੁਰੱਖਿਆ ਹੇਠ ਨਜ਼ਰ ਆਏ ਜਿੱਥੇ ਕਈ ਕਰਮਚਾਰੀ ਖਾਨ ਦੀ ਸੁਰੱਖਿਆ ਲਈ ਵੱਡੀਆਂ ਪੌਲੀਕਾਰਬੋਨੇਟ ਸ਼ੀਟਾਂ ਫੜੇ ਹੋਏ ਸਨ। ਇਸ ਤੋਂ ਇਲਾਵਾ, ਉਨ੍ਹਾਂਦੇ ਸਿਰ ‘ਤੇ ਬੁਲੇਟਪਰੂਫ ‘ਬਾਲਟੀ’ ਵਰਗੀ ਬਣਤਰ ਨਾਲ ਢੱਕਿਆ ਹੋਇਆ ਸੀ।
ਅਦਾਲਤ ਨੇ ਉਨ੍ਹਾਂ ਨੂੰ 3 ਮਾਮਲਿਆਂ ਵਿਚ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦੇ ਜੱਜਾਂ ਨੇ ਹੁਕਮ ਦਿੱਤਾ ਸੀ ਕਿ ਜੇ ਖਾਨ ਜ਼ਮਾਨਤ ਲੈਣਾ ਚਾਹੁੰਦੇ ਹਨ ਤਾਂ ਸੁਣਵਾਈ ਲਈ ਉਸ ਦੀ ਹਾਜ਼ਰੀ ਲਾਜ਼ਮੀ ਹੈ।
Total Views: 167 ,
Real Estate



















