ਸੰਕਲਪ ਐਨ. ਜੀ. ਓ ਦੁਆਰਾ ਪ੍ਰਕਾਸ਼ ਕੌਰ ਭੁੱਲਰ , ‘ਪੰਜਾਬ ਦੀ ਮਾਣਮੱਤੀ ਧੀ’ ਵਜੋਂ ਸਨਮਾਨ

ਸ੍ਰੀ ਮੁਕਤਸਰ ਸਾਹਿਬ 4 ਅਪ੍ਰੈਲ ( ਕੁਲਦੀਪ ਸਿੰਘ ਘੁਮਾਣ )-  ਬਲਵਿੰਦਰ ਸਿੰਘ ਭੁੱਲਰ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਨਮਿਤ ਕੀਤੀ ਗਈ ਅੰਤਿਮ ਅਰਦਾਸ ਮੌਕੇ , ਉਹਨਾਂ ਦੀ ਧਰਮਪਤਨੀ ਪ੍ਰਕਾਸ਼ ਕੌਰ ਭੁੱਲਰ ਨੂੰ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.) ਦੁਆਰਾ ਪੰਜਾਬ ਦੀ ਮਾਣਮੱਤੀ ਧੀ ਵਜੋਂ ਸਨਮਾਨਿਤ ਕੀਤਾ ਗਿਆ।
          ਜਾਣਕਾਰੀ ਦਿੰਦਿਆਂ ਸੰਕਲਪ ਐਨ. ਜੀ. ਓ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਵ:ਬਲਵਿੰਦਰ ਸਿੰਘ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਨੌਕਰੀ ਕਰਦਾ ਸੀ ਤੇ ਕਰੀਬ 24 ਸਾਲ ਪਹਿਲਾਂ ਡਿਊਟੀ ਦੌਰਾਨ ਗਹਿਰੀ ਸੱਟ ਲੱਗਣ ਕਾਰਨ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਸੀ ਅਤੇ ਆਪਣੇ ਆਪ ਖਾਣਾ ਵੀ ਨਹੀਂ ਸੀ ਖਾ ਸਕਦਾ । ਇਹਨਾਂ ਹਾਲਾਤਾਂ ਵਿੱਚ ਪ੍ਰਕਾਸ਼ ਕੌਰ ਭੁੱਲਰ ਨੇ ਜੋ ਸੇਵਾ ਆਪਣੇ ਪਤੀ ਦੀ ਕੀਤੀ , ਉਹ ਸਾਡੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸੇ ਗੱਲ ਨੂੰ ਮੁੱਖ ਰੱਖਦਿਆਂ ਪ੍ਰਕਾਸ਼ ਕੌਰ ਭੁੱਲਰ ਨੂੰ ਸੰਸਥਾ ਤੇ ਹਰਜਿੰਦਰ ਸਿੰਘ ਬਰਾੜ ਮੈਂਬਰ ਪੰਚਾਇਤ ਉਦੇਕਰਨ ਨੇ ‘ਪੰਜਾਬ ਦੀ ਮਾਣ ਮੱਤੀ ਧੀ’ ਵਜੋਂ ਇੱਕ ਦੁਸ਼ਾਲਾ ਤੇ ਸਨਮਾਨ ਚਿੰਨ ਦੇ ਕੇ ਸਨਮਾਣਿਤ ਕੀਤਾ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਕੌਰ ਨੇ ਸਰਕਾਰੀ ਨੌਕਰੀ ਕਰਦਿਆਂ ਲੰਬਾ ਸਮਾਂ ਆਪਣੇ ਸਮਾਜਿਕ ਫ਼ਰਜ਼ ਵੀ ਬਾਖੂਬੀ ਨਿਭਾਏ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਥਾਂਦੇਵਾਲਾ (ਸੇਵਾ ਮੁਕਤ ਸੁਪਰਡੈਂਟ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਾਖੂਬੀ ਨਿਭਾਈ। ਉਹਨਾਂ ਆਪਣੇ ਸੰਬੋਧਨ ਮੌਕੇ ਪ੍ਰਕਾਸ਼ ਕੌਰ ਦੀ ਉਦਾਹਰਨ ਦਿੰਦਿਆ ਪੂਰੇ ਪੰਜਾਬ ਦੀਆਂ ਧੀਆਂ ਨੂੰ ਆਪਣੇ ਸਮਾਜਿਕ ਰਿਸ਼ਤੇ ਤੇ ਫ਼ਰਜ਼ਾਂ ਦੀ ਅਦਾਇਗੀ ਕਰਨ ਦਾ ਸੱਦਾ ਦਿੱਤਾ।
Total Views: 212 ,
Real Estate