
31 ਮਾਰਚ ਦੀ ਅੱਧੀ ਰਾਤ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਧੇ ਹੋਏ ਟੋਲ ਟੈਕਸ ਨੂੰ ਲਾਗੂ ਕਰੇਗੀ। ਟੋਲ ਟੈਕਸ ਵਿੱਚ ਲਗਭਗ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਕਾਰ ਦਾ ਟੋਲ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਫਿਲਹਾਲ NHAI ਪੰਜਾਬ ਵਿੱਚ ਨਕਦ ਟੋਲ ਅਦਾ ਕਰਨ ਲਈ ਇੱਕ ਲਾਈਨ ਰੱਖੇਗਾ। ਹਾਲਾਂਕਿ ਬਾਅਦ ਵਿੱਚ ਇਸ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੇ ਕੋਈ ਫਾਸਟੈਗ ਤੋਂ ਬਿਨਾਂ ਟੋਲ ਤੋਂ ਨਿਕਲਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ ਡਬਲ ਟੋਲ ਦੇਣਾ ਪਵੇਗਾ। ਟੋਲ ਪਲਾਜ਼ਾ ਦੇ 20 ਕਿਲਮੀਟਰ ਦੇ ਖੇਤਰ ਵਿੱਚ ਰਹਿਣ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਮਾਸਿਕ ਪਾਸ ਸਹੂਲਤ ਵਿੱਚ ਵੀ 10 ਫੀਸਦੀ ਦਾ ਵਾਧਾ ਕੀਤਾ ਜਾਏਗਾ।
Total Views: 140 ,
Real Estate



















