ਅਮ੍ਰਿਤਪਾਲ ਦੇ ਸਾਥੀਆਂ ਤੇ ਲੱਗਿਆ NSA

ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਨੂੰ ਹਾਲੇ ਤੱਕ ਪੁਲਿਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਅਮਨ ਕਾਨੂੰਨ ਬਹਾਲ ਹੈ। ਤੇ ਪੁਲਿਸ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰ ਰਹੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਪੀਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਬਕਾਇਦਾ ਮੀਟਿੰਗਾਂ ਚੱਲ ਰਹੀਆਂ ਹਨ।ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼ਾਂਤੀ ਹੈ। ਅਮ੍ਰਿਤਪਾਲ ਖਿਲਾਫ਼ ਹੁਣ ਤੱਕ 6 ਕੇਸ ਦਰਜ ਹਨ। ਅਮ੍ਰਿਤਪਾਲ ਸਿੰਘ ਨੂੰ ਆਈਐੱਸਆਈ ਤੇ ਵਿਦੇਸ਼ਾਂ ਤੋਂ ਫ਼ੰਡਿੰਗ ਹੋਣ ਦਾ ਸ਼ੱਕ ਹੈ। ਪੈਸੇ ਥੋੜ੍ਹੇ ਥੋੜ੍ਹੇ ਕਰ ਕੇ ਭੇਜੇ ਜਾਂਦੇ ਸਨ। ਖ਼ਾਲਸਾ ਵਹੀਰ ਦੌਰਾਨ ਵੀ ਕਾਫ਼ੀ ਪੈਸੇ ਮਿਲੇ ਸਨ।ਸੁਖਚੈਨ ਸਿੰਘ ਨੇ ਦੱਸਿਆ, ਏਕੇਐੱਫ਼ ਜੋ ਅਮ੍ਰਿਤਪਾਲ ਸਿੰਘ ਦੇ ਘਰ ਤੇ ਕੁਝ ਹਥਿਆਰਾਂ ’ਤੇ ਲਿਖਿਆ ਗਿਆ ਹੈ। ਉਸ ਬਾਰੇ ਮੁੱਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਅਮ੍ਰਿਤਪਾਲ ਦੇ ਨੇੜਲੇ ਸਾਥੀਆਂ ਨੂੰ ਅਨੰਦਪੁਰ ਖ਼ਾਲਸਾ ਫ਼ੌਜ ਨਾਮ ਦਿੱਤਾ ਗਿਆ ਸੀ। ਕਈ ਹਥਿਆਰਾਂ ਤੇ ਜੈਕਟਾਂ ਉੱਪਰ ਇਹ ਨਾਲ ਲਿਖਿਆ ਮਿਲਿਆ ਹੈ।ਅਮ੍ਰਿਤਪਾਲ ਦੇ ਸਾਥੀਆਂ ਦਲਜੀਤ ਕਲਸੀ, ਬਸੰਤ ਸਿੰਘ, ਗੁਰਮੀਤ ਬੁੱਕਣਵਾਲਾ ਅਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੂੰ ਅਸਾਮ ਦੀ ਡਿਬੂਰਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਹੈ

Total Views: 162 ,
Real Estate