ਤੀਜੇ ਦਿਨ ਵੀ ਨਹੀਂ ਚੱਲੇਗਾ ਪੰਜਾਬ ਵਿੱਚ ਇੰਟਰਨੈਟ

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਇੰਟਰਨੈਟ ‘ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਇੰਟਰਨੈਟ ਤੇ ਐਸਐਮਐਸ ਸੇਵਾਵਾਂ ਹੁਣ ਮੰਗਲਵਾਰ 12 ਵਜੇ ਤੱਕ ਬੰਦ ਰਹਿਣਗੀਆਂ। ਕਿਸੇ ਵੀ ਤਰਾਂ ਦੀ ਗਲਤ ਅਫਵਾਹ ਨੂੰ ਰੋਕਣ ਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਇੰਟਰਨੈੱਟ ਉੱਤੇ ਲੱਗੀ ਪਾਬੰਦੀ ਨੂੰ ਸੋਮਵਾਰ 12 ਵਜੇ ਤੱਕ ਵਧਾ ਦਿੱਤਾ ਗਿਆ ਸੀ। ਅੰਮ੍ਰਿਤਪਾਲ ਵਾਲੇ ਮਾਮਲੇ ਮਗਰੋਂ ਤੋਂ ਪਰਸੋਂ ਤੋਂ ਇਹ ਸੇਵਾਵਾਂ ਲਗਾਤਾਰ ਬੰਦ ਹਨ।

Total Views: 133 ,
Real Estate