ਅਮਰੀਕਾ : ਇਕ ਹੋਰ ਬੈਂਕ ਡੁੱਬਿਆ

ਸਿਲੀਕਾਨ ਵੈਲੀ ਬੈਂਕ (ਐੱਸਵੀਬੀ) ਮਗਰੋਂ ਅਮਰੀਕਾ ਦਾ ‘ਸਿਗਨੇਚਰ ਬੈਂਕ’ ਡੁੱਬ ਗਿਆ ਹੈ। ਬਾਇਡਨ ਸਰਕਾਰ ਨੇ ਇਸ ਖੇਤਰੀ ਬੈਂਕ ਨੂੰ ਬੰਦ ਕਰ ਦਿੱਤਾ ਹੈ। ਅਮਰੀਕੀ ਸਦਰ ਜੋਅ ਬਾਇਡਨ ਨੇ ਮੁਲਕ ਦੇ ਬੈਂਕਿੰਗ ਪ੍ਰਬੰਧ ਵਿੱਚ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਐਲਾਨ ਕੀਤਾ ਹੈ ਕਿ ਸਿਗਨੇਚਰ ਬੈਂਕ ਦੇ ਖਾਤਾਧਾਰਕਾਂ ਨੂੰ ਐੱਸਵੀਬੀ ਦੇ ਖਾਤਾਧਾਰਕਾਂ ਨਾਲ ਕੀਤੇ ਸਮਝੌਤੇ ਵਾਂਗ ਉਨ੍ਹਾਂ ਦਾ ਸਾਰਾ ਪੈਸਾ ਮਿਲੇਗਾ।
ਅਮਰੀਕੀ ਬੈਂਕਾਂ ਦੇ ਉਪਰੋਥਲੀ ਬੰਦ ਹੋਣ ਦਾ ਅਸਰ ਏਸ਼ਿਆਈ ਤੇ ਯੂਰੋਪੀ ਬਾਜ਼ਾਰਾਂ ਵਿੱਚ ਵੀ ਨਜ਼ਰ ਆਇਆ ਹੈ, ਜੋ ਡਿੱਗ ਗਏ। ਨਿਵੇਸ਼ਕਾਂ ਦੇ ਮਨਾਂ ਵਿੱਚ ਬਣੇ ਖ਼ੌਫ਼ ਕਰਕੇ ਭਾਰਤੀ ਸ਼ੇਅਰ ਬਾਜ਼ਾਰ ਅੱਜ ਪੰਜ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 897.28 ਨੁਕਤਿਆਂ ਦੇ ਨੁਕਸਾਨ ਨਾਲ 58,237.85 ਦੇ ਪੱਧਰ ਨੂੰ ਪੁੱਜ ਗਿਆ ਜਦੋਂਕਿ ਐੱਨਐੱਸਈ ਦੇ ਨਿਫਟੀ ਨੂੰ 258.60 ਨੁਕਤਿਆਂ ਦੀ ਮਾਰ ਪਈ।
ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕੀਆਂ ਨੂੰ ਕਿਹਾ ਕਿ ਦੇਸ਼ ਦਾ ਵਿੱਤੀ ਪ੍ਰਬੰਧ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਦੇਸ਼ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਤੁਹਾਡੀ ਬੈਂਕਾਂ ਵਿੱਚ ਪਈ ਰਾਸ਼ੀ ਬਿਲਕੁਲ ਸੁਰੱਖਿਅਤ ਹੈ। ਲੋੜ ਪੈਣ ’ਤੇ ਤੁਹਾਨੂੰ ਇਹ ਪੈਸਾ ਮਿਲੇਗਾ।’’ ਚੇਤੇ ਰਹੇ ਕਿ ਅਮਰੀਕੀ ਰੈਗੂਲੇਟਰ ਨੂੰ ਲੰਘੇ ਸ਼ੁੱਕਰਵਾਰ ਸਿਲੀਕਾਨ ਵੈਲੀ ਬੈਂਕ ਉਦੋਂ ਬੰਦ ਕਰਨਾ ਪੈ ਗਿਆ, ਜਦੋਂ ਸਾਰੇ ਖਾਤਾਧਾਰਕ ਇਕੋ ਵੇਲੇ ਆਪਣੇ ਫੰਡ ਕਢਵਾਉਣ ਲਈ ਪੁੱਜ ਗਏ। ਅਮਰੀਕੀ ਇਤਿਹਾਸ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਵੱਡੇ ਬੈਂਕ ਨੂੰ ਬੰਦ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 2008 ਵਿੱਚ ਵਾਸ਼ਿੰਗਟਨ ਮਿਊਚਲ ਫੇਲ੍ਹ ਹੋ ਗਿਆ ਸੀ। ਐੱਸਵੀਬੀ ਮਗਰੋਂ ਹੁਣ ਨਿਊ ਯਾਰਕ ਅਧਾਰਿਤ ਸਿਗਨੇਚਰ ਬੈਂਕ ਦਾ ਨੰਬਰ ਲੱਗਾ

Total Views: 181 ,
Real Estate