ਅਮੀਰਾਂ ਤੋਂ ਹੋਰ ਟੈਕਸ ਵਸੂਲੇਗਾ ਅਮਰੀਕਾ

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸਾਲ 2024 ਲਈ 6.9 ਟ੍ਰਿਲੀਅਨ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ। ਅਮੀਰਾਂ ‘ਤੇ ਟੈਕਸ ਵਧਾਉਣ ਦੇ ਨਾਲ-ਨਾਲ ਬਜਟ ‘ਚ ਸਮਾਜਿਕ ਸਰੋਕਾਰਾਂ ‘ਤੇ ਵੱਡੇ ਪੱਧਰ ‘ਤੇ ਖਰਚ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਨਿਵੇਸ਼ ਦਾ ਪ੍ਰਸਤਾਵ ਕੀਤਾ ਗਿਆ ਹੈ। ਬਜਟ ਤਜਵੀਜ਼ਾਂ ਵਿਚ ਸਭ ਤੋਂ ਧਨੀ 0.01 ਫ਼ੀਸਦੀ ਪਰਿਵਾਰਾਂ ’ਤੇ 25 ਫ਼ੀਸਦੀ ਘੱਟੋ-ਘੱਟ ਟੈਕਸ ਲਗਾਉਣ, ਕਾਰਪੋਰੇਟ ਆਮਦਨ ਕਰ ਦਰ ਨੂੰ 21 ਫ਼ੀਸਦੀ ਤੋਂ ਵਧਾ ਕੇ 28 ਫ਼ੀਸਦੀ ਕਰਨ ਦਾ ਪ੍ਰਸਤਾਵ ਆਦਿ ਸ਼ਾਮਲ ਹੈ। ਫਿਲਾਡੇਲਫੀਆਵਿੱਚ ਇੱਕ ਰੈਲੀ ਵਿੱਚ ਬਾਇਡਨ ਨੇ ਕਿਹਾ ਕਿ ਕਿਸੇ ਵੀ ਅਰਬਪਤੀ ਨੂੰ ਸਕੂਲ ਅਧਿਆਪਕ ਜਾਂ ਤੁਹਾਡੇ ਵਿੱਚੋਂ ਕਿਸੇ ਤੋਂ ਘੱਟ ਟੈਕਸ ਨਹੀਂ ਦੇਣਾ ਚਾਹੀਦਾ। ਇਸ ਲਈ ਮੇਰੀ ਯੋਜਨਾ ਇਹ ਯਕੀਨੀ ਬਣਾਉਣ ਦੀ ਹੈ ਕਿ ਉਹ ਆਪਣੇ ਉਚਿਤ ਹਿੱਸੇ ਦਾ ਭੁਗਤਾਨ ਕਰਨਾ ਸ਼ੁਰੂ ਕਰਨ। ਰਿਪਬਲਿਕਨ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰਨ ਵਾਲੀ ਭਾਰਤਵੰਸ਼ੀ ਨਿੱਕੀ ਹੇਲੀ ਨੇ ਬਜਟ ਤਜਵੀਜ਼ਾਂ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਸਮਾਜਵਾਦੀ ਅਤੇ ਅਮਰੀਕਾ ਲਈ ਆਫਤ ਦੇ ਬਰਾਬਰ ਹਨ। ਬਾਇਡਨ ਨੇ ਬਜਟ ਪ੍ਰਸਤਾਵ ‘ਚ ਪਾਕਿਸਤਾਨ ਆਰਥਿਕ ਸਹਾਇਤਾ ਫੰਡ ਨੂੰ ਦੁੱਗਣਾ ਕਰਨ ਦਾ ਪ੍ਰਸਤਾਵ ਰੱਖਿਆ ਹੈ। ਬਜਟ ਵਿੱਚ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2024 ਲਈ ਆਰਥਿਕ ਸਹਾਇਤਾ ਫੰਡ ਸ਼੍ਰੇਣੀ ਦੇ ਤਹਿਤ ਪਾਕਿਸਤਾਨ ਨੂੰ 82 ਮਿਲੀਅਨ ਡਾਲਰ ਦੇਣ ਦਾ ਪ੍ਰਸਤਾਵ ਹੈ। 2022 ਵਿੱਚ ਇਹ 39 ਮਿਲੀਅਨ ਡਾਲਰ ਸੀ।

Total Views: 334 ,
Real Estate