ਨਿਊਯਾਰਕ : ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਧੀ ਤੇ ਪਾਇਲਟ ਗੰਭੀਰ ਜ਼ਖਮੀ

ਐਤਵਾਰ ਨੂੰ ਅਮਰੀਕਾ ਦੇ ਨਿਊਯਾਰਕ ‘ਚ ਇਕ ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਗੰਭੀਰ ਜ਼ਖਮੀ ਹਨ। ਜਹਾਜ਼ ‘ਚ ਦੋਵਾਂ ਨਾਲ ਇਕ ਪਾਇਲਟ ਵੀ ਮੌਜਦ ਸੀ ਜੋ ਕਿ ਜ਼ਖਮੀ ਹੈ। ਦੋਵਾਂ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਹਾਦਸਾ ਜਹਾਜ਼ ਦੇ ਕਾਕਪਿਟ ‘ਚ ਅੱਗ ਲੱਗਣ ਕਾਰਨ ਵਾਪਰਿਆ ਹੈ।
ਇਹ ਜਹਾਜ਼ ਲੌਂਗ ਆਈਲੈਂਡ ਨੇੜੇ ਹਾਦਸਾਗ੍ਰਸਤ ਹੋਇਆ ਹੈ। 5 ਮਾਰਚ ਜਿਵੇ ਹੀ ਜਹਾਜ਼ ਉਡਾਉਣਾ ਸ਼ੁਰੂ ਕੀਤਾ ‘ਤਾਂ ਪਾਇਲਟ ਨੇ ਕਾਕਪਿਟ ਵਿੱਚ ਧੂੰਆਂ ਉੱਠਦਾ ਦੇਖਿਆ। ਉਸਨੇ ਤੁਰੰਤ ਇਸ ਦੀ ਸੂਚਨਾ ਏਅਰ ਟ੍ਰੈਫਿਕ ਕੰਟਰੋਲ ਨੂੰ ਦਿੱਤੀ। ਇਸ ਦਰਦਨਾਕ ਹਾਦਸੇ ਵਿਚ 63 ਸਾਲਾ ਰੋਮਾ ਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਕਪਿਟ ਵਿਚ ਅੱਗ ਲੱਗਣ ਕਰਨ 33 ਸਾਲਾਂ ਰੀਵਾ ਗੁਪਤਾ ਅਤੇ ਪਾਇਲਟ ਬੁਰੀ ਤਰਾਂ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਹਾਦਸੇ ਵਿੱਚ ਮ੍ਰਿਤਕ ਔਰਤ ਦੀ ਧੀ ਥਰਡ ਡਿਗਰੀ ਸੜ ਗਈ ਹੈ। ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Total Views: 383 ,
Real Estate