
ਔਰਤ ਦੇ ਕਤਲ ਦੇ ਮਾਮਲੇ ‘ਚ ਰਾਜਵਿੰਦਰ ਸਿੰਘ ਦੀ ਭਾਰਤ ਤੋਂ ਹਵਾਲਗੀ ਤੋਂ ਮਗਰੋਂ ਹੁਣ ਉਹ ਆਸਟ੍ਰੇਲੀਆ ਪਹੁੰਚ ਗਿਆ ਹੈ ਜਿਸ ਤੇ ਹੁਣ ਕਤਲ ਦਾ ਦੋਸ਼ ਲਗਾਇਆ ਜਾਵੇਗਾ। ਰਾਜਵਿੰਦਰ ਸਿੰਘ ਨੂੰ 2018 ਵਿੱਚ 24 ਸਾਲਾ ਕੁੜੀ ਦੀ ਮੌਤ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਕੁਈਨਜ਼ਲੈਂਡ ਪੁਲਿਸ ਵੱਲੋਂ ਉਸਨੂੰ ਵਾਪਸ ਆਸਟ੍ਰੇਲੀਆ ਲਿਆਉਣ ਦੇ ਦਬਾਅ ਤੋਂ ਬਾਅਦ ਕੱਲ੍ਹ ਭਾਰਤ ਤੋਂ ਮੈਲਬੋਰਨ ਭੇਜ ਦਿੱਤਾ ਗਿਆ ਸੀ। ਸਾਲ 2018 ‘ਚ ਆਸਟ੍ਰੇਲੀਆ ’ਚ ਇਕ ਲੜਕੀ ਦੇ ਕਤਲ ਦੇ ਮਾਮਲੇ ਵਿਚ 1 ਮਿਲੀਅਨ ਆਸਟ੍ਰੇਲੀਆਈ ਡਾਲਰ ਦੇ ਇਨਾਮੀ ਕਾਤਲ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਮੂਲ ਰੂਪ ਵਿਚ ਪੰਜਾਬ ਦੇ ਬੁੱਟਰ ਕਲਾਂ ਦੇ ਰਹਿਣ ਵਾਲੇ 38 ਸਾਲਾ ਰਾਜਵਿੰਦਰ ਸਿੰਘ ’ਤੇ 2018 ਵਿਚ 24 ਸਾਲਾ Toyah Cordingley ਦੀ ਹੱਤਿਆ ਕਰਨ ਦਾ ਦੋਸ਼ ਹੈ। ਰਾਜਵਿੰਦਰ ਸਿੰਘ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਅਕਤੂਬਰ 2018 ਵਿਚ Toyah ਨਾਂ ਦੀ ਇਕ ਕੁੜੀ ਦੀ ਲਾਸ਼ ਕੁਈਨਜ਼ਲੈਂਡ ਬੀਚ ਉੱਤੇ ਮਿਲੀ ਸੀ। ਕੁਈਨਜ਼ਲੈਂਡ ਪੁਲਿਸ ਅਨੁਸਾਰ Toyah Cordingley ਇਕ ਫਾਰਮੇਸੀ ਵਰਕਰ ਸੀ, ਜੋ ਕੁਈਨਜ਼ਲੈਂਡ ਦੇ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ। ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਰਾਜਵਿੰਦਰ ਸਿੰਘ ’ਤੇ ਲੜਕੀ ਦੀ ਹੱਤਿਆ ਦਾ ਦੋਸ਼ ਹੈ।
Total Views: 330 ,
Real Estate


















