ਗੋਲਡੀ ਬਰਾੜ ਨੇ ਹੀ ਮਰਵਾਏ ਜੱਗੂ ਦੇ ਬੰਦੇ ?

ਗੋਇੰਦਵਾਲ ਜੇਲ੍ਹ ‘ਚ ਗੈਂਗਵਾਰ ਦੀ ਜਿੰਮੇਵਾਰੀ ਮੂਸੇਵਾਲਾ ਕਤਲ ‘ਚ ਮੋਸਟ ਵਾੰਟੇਡ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਮਾਰੇ ਗਏ ਗੈਂਗਸਟਰਾਂ ਦੀ ਗੋਲਡੀ ਬਰਾੜ ਨੇ ਹੀ ਮੂਸੇਵਾਲਾ ਕਤਲ ਲਈ ਸ਼ਮੂਲੀਅਤ ਕਰਵਾਈ ਸੀ। ਇਸ ਸਾਰੇ ਕਾਂਡ ਚ ਸਵਾਲ ਇਹ ਉੱਠਦਾ ਹੈ ਅਖੀਰਕਰ ਆਪਣੇ ਹੀ ਆਦਮੀਆਂ ਨੂੰ ਗੋਲਡੀ ਬਰਾੜ ਨੇ ਕਿਉਂ ਮਰਵਾਇਆ। ਇਸ ਕਾਂਡ ਨੂੰ ਲੈ ਕੇ ਗੋਲਡੀ ਬਰਾੜ ਦੀ ਇਕ ਫੇਸਬੂਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਉਸ ਨੇ ਲਿਖਿਆ ਕਿ”ਅੱਜ ਜੇਲ੍ਹ ਵਿਚ ਜੋ ਵੀ ਹੋਇਆ ਉਸ ਦੀ ਜਿੰਮੇਵਾਰੀ ਲਾਰੈਂਸ ਗਰੁੱਪ ਲੈਂਦਾ ਹੈ, ਮਨਦੀਪ ਤੂਫ਼ਾਨ ਤੇ ਮੋਹਣਾ ਨੂੰ ਸਾਡੇ ਭਰਾਵਾਂ ਅੰਕਿਤ ਸਿਰਸਾ, ਕਸ਼ਿਸ਼, ਮਾਮਾ ਕੇਤਾ ਨੇ ਮਾਰਿਆ। ਉਨ੍ਹਾਂ ਨੇ ਜੱਗੂ ਦੇ ਕਹਿਣ ‘ਤੇ 2 ਦਿਨ ਪਹਿਲਾਂ ਸਾਡੇ ਭਰਾ ਮਨਪ੍ਰੀਤ ਭਾਊ ਨੂੰ ਬੈਰਕ ‘ਚ ਕੁੱਟਮਾਰ ਕੀਤੀ ਸੀ ਅਤੇ ਜੱਗੂ ਨੇ ਸਾਡੇ ਨਾਲ ਧੋਖਾ ਕੀਤਾ ਹੈ। ਜੱਗੂ ਨੇ ਪੁਲਿਸ ਨੂੰ ਜਾਣਕਾਰੀ ਦੇ ਕੇ ਸਾਡੇ ਸਾਥੀ ਜਗਰੂਪ ਰੂਪਾ ਅਤੇ ਮਨੂ ਦਾ ਐਨਕਾਊਂਟਰ ਕਰਵਾਇਆ । ਜੱਗੂ ਨੇ ਸਾਡਾ ਬਹੁਤ ਨੁਕਸਾਨ ਕੀਤਾ ਤੇ ਹੁਣ ਜੱਗੂ ਦੇ ਬੰਦੇ ਹਰ ਪਾਸੇ ਨਸ਼ਾ ਵੇਚਦੇ ਨੇ ਜੋ ਠੀਕ ਨਹੀਂ। ਉਹ ਹੁਣ ਬਚ ਕੇ ਰਹੇ…ਹੁਣ ਉਹ ਸਾਡਾ ਟਾਰਗੇਟ ਹੈ। ਅਸੀਂ ਨਾ ਨਸ਼ਾ ਵੇਚਦੇ, ਨਾ ਕਰਦੇ, ਅਤੇ ਅਸੀਂ ਉਨ੍ਹਾਂ ਨੂੰ ਵੀ ਵੇਚਣ ਨਹੀਂ ਦੇਵਾਂਗੇ।

Total Views: 178 ,
Real Estate