ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਪਤੀ ਦੇਵੀ ਸਿੰਘ ਰਣਸਿੰਘ ਸ਼ੇਖਾਵਤ ਦਾ ਅੱਜ ਸਵੇਰੇ ਇੱਥੇ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਪਤਨੀ ਅਤੇ ਪੁੱਤਰ ਰਾਜਿੰਦਰ ਸਿੰਘ ਸ਼ੇਖਾਵਤ ਹਨ। ਸੂਤਰਾਂ ਅਨੁਸਾਰ ਸ਼ੇਖਾਵਤ 12 ਫਰਵਰੀ ਨੂੰ ਪੁਣੇ ਵਿੱਚ ਆਪਣੇ ਘਰ ਦੇ ਬਾਹਰ ਸਵੇਰ ਦੇ ਸਮੇਂ ਡਿੱਗ ਗਏ ਸਨ। ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਗੁਰਦੇ ਫੇਲ੍ਹ ਹੋਣ ਆਦਿ ਸਮੇਤ ਕਈ ਹੋਰ ਸਮੱਸਿਆਵਾਂ ਪੈਦਾ ਹੋ ਗਈਆਂ ਸਨ।
Total Views: 144 ,
Real Estate