
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਕਾਰੋਬਾਰੀ ਆਗੂ ਅਜੈ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਅੱਜ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘ਅਜੈ ਸਿੰਘ ਬੰਗਾ ਵਿੱਚ ਅਜਿਹੀਆਂ ਸਾਰੀਆਂ ਖੂਬੀਆਂ ਮੌਜੂਦ ਹਨ ਕਿ ਉਹ ਸੰਕਟ ਦੇ ਇਸ ਸਮੇਂ ਵਿੱਚ ਵਿਸ਼ਵ ਬੈਂਕ ਦੀ ਅਗਵਾਈ ਕਰ ਸਕੇ।’ ਮੌਜੂਦਾ ਸਮੇਂ ਅਜੈ ਸਿੰਘ ਬੰਗਾ ਜਨਰਲ ਐਟਲਾਂਟਿਕ ਕੰਪਨੀ ਦੇ ਉਪ ਚੇਅਰਮੈਨ ਹਨ। ਉਹ ਮਾਸਟਰਕਾਰਡ ਦੇ ਸੀਈਓ ਤੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
Total Views: 274 ,
Real Estate



















