ਸ੍ਰੀ ਮੁਕਤਸਰ ਸਾਹਿਬ 22ਫਰਵਰੀ: ਉਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਕੋਟਕਪੂਰਾ- ਫਾਜ਼ਿਲਕਾ ਰੇਲ ਸੈਕਸ਼ਨ ਤੇ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨਾਲ ਵਿਤਕਰਾ ਕੀਤਾ ਹੈ। ਦੋਵੇਂ ਰੇਲਵੇ ਸਟੇਸ਼ਨ ਦੇਸ਼ ਦੇ ਬਾਰਡਰ ਤੇ ਹੋਣ ਕਰਕੇ ਰੇਲਵੇ ਵੱਲੋਂ ਇੰਨ੍ਹਾਂ ਦਾ ਵਿਕਾਸ ਨਹੀਂ ਕੀਤਾ ਗਿਆ। ਫਾਜ਼ਿਲਕਾ ਰੇਲਵੇ ਸਟੇਸ਼ਨ ਦੇਸ਼ ਦਾ ਆਖਰੀ ਰੇਲਵੇ ਸਟੇਸ਼ਨ ਹੈ। ਇਸ ਸਟੇਸ਼ਨ ਤੋਂ ਤਿੰਨ ਪਾਸੇ ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੰਗਾਨਗਰ ਨੂੰ ਰੇਲਵੇ ਲਾਈਨਾਂ ਜਾਣ ਕਰਕੇ ਜੰਕਸ਼ਨ ਵੀ ਹੈ। ਫਾਜਿਲਕਾ ਦੀ ਅਬਾਦੀ ਡੇਢ ਲੱਖ ਦੇ ਕਰੀਬ ਅਤੇ ਜ਼ਿਲਾ ਹੈਡਕੁਆਰਟਰ ਵੀ ਹੈ। ਸਾਲ 2012 ਵਿਚ ਰੇਲਵੇ ਵਿਭਾਗ ਨੇ ਫਾਜ਼ਿਲਕਾ, ਅਬੋਹਰ ਰੇਲ ਸੈਕਸ਼ਨ ’ਤੇ 300 ਕਰੋੜ ਰੁਪਏ ਖਰਚ ਕੇ ਨਵੀਂ ਰੇਲ ਲਾਈਨ ਚਾਲੂ ਕੀਤੀ ਸੀ। ਜੋ ਸਿਰਫ਼ ਅੱਠ ਘੰਟੈ ਦਿਨ ਦੇ ਸਮੇਂ ਖੁੱਲਦਾ ਹੈ। ਦੂਸਰਾ ਸ੍ਰੀ ਮੁਕਤਸਰ ਸਾਹਿਬ ਦਾ ਸਟੇਸ਼ਨ ਹੈ ਜੋ ਡੇਢ ਲੱਖ ਦੀ ਅਬਾਦੀ, ਜ਼ਿਲਾ ਹੈਡਕੁਆਰਟਰ ਅਤੇ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਬਹੁਤ ਹੀ ਮਹੱਤਤਾ ਵਾਲਾ ਧਾਰਮਿਕ ਸ਼ਹਿਰ ਹੈ। ਜਿਥੇ ਹਰ ਰੋਜ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਆਉਂਦੇ ਹਨ। ਹਰ ਸਾਲ 14 ਜਨਵਰੀ ਨੂੰ ਮੇਲਾ ਮਾਘੀ ਲੱਗਦਾ ਹੈ। ਜਿਸ ਵਿਚ 5 ਲੱਖ ਸ਼ਰਧਾਲੂ ਹਰ ਸਾਲ ਸ਼ਾਮਲ ਹੁੰਦੇ ਹਨ। ਬੀਬੀਸੀਆਈ ਕੰਪਨੀ ਨੇ 13 ਅਪ੍ਰੈਲ 1902 ਨੂੰ ਰੇਵਾੜੀ-ਫਾਜ਼ਿਲਕਾ ਰੇਲ ਸੈਕਸ਼ਨ 423 ਮੀਟਰਗੇਜ ਚਾਲੂ ਕੀਤਾ ਸੀ। ਉਸ ਸਮੇਂ ਵੀ ਫਾਜ਼ਿਲਕਾ-ਕੋਟਕਪੂਰਾ ਵਿਚਕਾਰ 6 ਯਾਤਰੀ ਟਰੇਨਾਂ ਚੱਲਦੀਆਂਸਨ। ਉਸ ਸਮੇਂ ਦੇ ਮੁਤਾਬਿਕ ਪੈਸੰਜਰ ਪਲੇਟਫਾਰਮ 250 ਮੀਟਰ ਲੰਬਾ ਸੀ। ਸਮੇਂ ਸਮੇਂ ਅਨੁਸਾਰ ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਾ ਹੈਡ ਕੁਆਰਟਰ ਤੱਕ ਪਹੁੰਚੇ ਅਤੇ ਇੰਨ੍ਹਾਂ ਦੀ ਅਬਾਦੀ ਡੇਢ ਲੱਖ ਹੋ ਗਈ। ਇਹ ਦੋਵੇਂ ਸ਼ਹਿਰ ਫੂਡ ਗਰੇਨ ਦੇ ਬਹੁਤ ਵੱਡੇ ਹੱਬ ਬਣ ਗਏ। ਜਿਸ ਕਾਰਨ ਰੇਲਵੇ ਵੱਲੋਂ ਕੋਟਕਪੂਰਾ-ਫਾਜ਼ਿਲਕਾ ਰੇਲ ਸੈਕਸ਼ਨ ਬਰਾਡਗੇਜ ਵਿਚ ਕਨਵਰਟ ਕਰਨ ਨਾਲ ਰੇਲਵੇ ਨੂੰ ਮਾਲ ਭਾੜੇ ਤੋਂ 400 ਕਰੋੜ ਰੁਪਏ ਸਲਾਨਾਂ ਆਮਦਨ ਹੋਣ ਲੱਗ ਪਈ। ਪ੍ਰੰਤੂ ਬਹੁਤ ਅਫ਼ਸੋਸ ਦੀ ਗੱਲ ਹੈ, ਜਿਥੇ ਮਾਲ ਭਾੜੇ ਵਿਚ ਵਾਧਾ ਹੋਇਆ ਹੈ, ਉਥੇ ਯਾਤਰੀ ਟਰੇਨਾਂ ਵਿਚ ਰੇਲਵੇ ਨੇ ਧਿਆਨ ਨਹੀਂ ਦਿੱਤਾ। ਫਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਈ ਮੇਲ/ ਐਕਸਪ੍ਰੈਸ ਟਰੇਨ ਨਹੀਂ ਚਲਾਈ ਅਤੇ ਨਾ ਹੀ ਸਟੇਟ/ਦੇਸ਼ ਦੀ ਰਾਜਧਾਨੀ ਨੂੰ ਸਿੱਧੀ ਟਰੇਨ ਸੇਵਾ ਚਲਾਈ ਹੈ। ਸ੍ਰੀ ਮੁਕਤਸਰ ਸਾਹਿਬ ਵਿਦਿਆ ਦਾ ਮੁੱਖ ਕੇਂਦਰ ਹੈ, ਜਿਵੇਂ ਯੂਨੀਵਰਸਿਟੀ, ਇੰਜੀਨੀਅਰਿੰਗ, ਆਯੁਰਵੇਦਿਕ ਤੇ ਮੈਡੀਕਲ ਤੇ ਹੋਰ ਕਾਲਜ ਹੋਣ ਕਰਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਦੂਸਰੇ ਰਾਜਾਂ ਵਿਚੋਂ ਇਥੇ ਆਉਂਦੇ ਹਨ। ਪ੍ਰੰਤੂ ਟਰੇਨ ਦੀ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ। ਸ੍ਰੀ ਮੁਕਤਸਰ ਸਾਹਿਬ ਸਿੱਖ ਸ਼ਰਧਾ ਦਾ ਮੁੱਖ ਕੇਂਦਰ ਹੈ, ਪ੍ਰੰਤੂ ਦੂਜੇ ਇਤਿਹਾਸਕ ਸਥਾਨਾਂ ਨਾਲ ਰੇਲਵੇ ਵੱਲੋਂ ਨਹੀਂ ਜੋੜਿਆ ਗਿਆ। ਰੇਲਵੇ ਅਧਿਕਾਰੀਆਂ ਨੂੰ ਬਹੁਤ ਵਾਰ ਲਿਖਣ ਅਤੇ ਮਿਲਣ ’ਤੇ ਵੀ ਮੁਕਤਸਰ ਤੋਂ ਸ੍ਰੀ ਗੰਗਾਨਗਰ ਨੂੰ ਕੋਈ ਟਰੇਨ ਨਹੀਂ ਚਲਾਈ। ਮੁਕਤਸਰ ਦੇ ਵਪਾਰੀ ਬਹੁਤ ਹੀ ਵੱਡਾ ਕਾਰੋਬਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਦੂਰ ਤੱਕ ਜਾਂ ਤਾਂ ਕਾਰਾਂ ’ਤੇ ਜਾਂ ਫਿਰ ਬਠਿੰਡਾ ਤੋਂ ਟਰੇਨ ਲੈਣੀ ਪੈਦੀ ਹੈ। ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਤਿੰਨ ਵਾਸ਼ਿੰਗ ਲਾਈਨ/ਟਰਮੀਨਲ ਸਟੇਸ਼ਨ , ਗੰਗਨਗਰ, ਫਿਰੋਜ਼ਪੁਰ ਤੇ ਬਠਿੰਡਾ ਪੈਂਦੇ ਹਨ ਜੋ ਪਹਿਲਾਂ ਹੀ ਓਵਰਲੋਡ ਚੱਲ ਰਹੇ ਹਨ ਅਤੇ ਫਾਜ਼ਿਲਕਾ ਮੁਕਤਸਰ ਨੂੰ ਟਰੇਨਾਂ ਮੁਹੱਈਆ ਨਹੀਂ ਕਰ ਸਕਦੇ। ਫਾਜ਼ਿਲਕਾ ਰੇਲਵੇ ਸਟੇਸ਼ਨ ਜੰਕਸ਼ਨ ਹੋਣ ਕਾਰਨ ਵਾਸ਼ਿੰਗ ਲਾਈਨ/ ਟਰਮੀਨਲ ਬਣ ਸਕਦਾ ਹੈ। ਪ੍ਰੰਤੂ ਰੇਲਵੇ ਦੇ ਕਿਸੇ ਵੀ ਅਧਿਕਾਰੀ ਨੇ ਪਿਛਲੇ 25 ਸਾਲਾਂ ਵਿਚ ਇਸ ਵੱਲ ਧਿਆਨ ਨਹੀਂ ਦਿੱਤਾ। ਜਿਸ ਕਰਕੇ ਇਸ ਰੂਟ ’ਤੇ ਮੇਲ, ਐਕਸਪ੍ਰੈਸ ਟਰੇਨਾਂ ਨਹੀਂ ਚੱਲੀਆਂ। ਜੇਕਰ ਇੰਨ੍ਹਾਂ ਸਟੇਸ਼ਨਾਂ ਦਾ ਰਿਕਾਰਡ ਵਾਚਿਆ ਜਾਵੇ ਤਾਂ ਦੋਵੇਂ ਸਟੇਸ਼ਨ ਕੈਟਗਿਰੀ ਦੇ ਹਿਸਾਬ ਨਾਲ ਪਿਛਲੇ ਦਰਜ਼ੇ ਤੇ ਚਲੇੇ ਜਾਂਦੇ ਹਨ। ਮੁਕਤਸਰ ਸਟੇਸ਼ਨ’ਤੇ ਮੇਲ/ਪਾਰਸਲ ਸਰਵਿਸ ਵੀ ਨਹੀਂ ਹੈ। ਦਿੱਲੀ ਵਿਚ ਬੈਠੇ ਉਚ ਅਧਿਕਾਰੀ ਕੈਟਾਗਿਰੀ ਅਤੇ ਪੈਸੰਜਰ ਆਮਦਨ ਦੇ ਹਿਸਾਬ ਨਾਲ ਸਹੂਲਤਾਂ ਪ੍ਰਦਾਨ ਕਰਦੇ ਹਨ। ਜਦਕਿ ਅਬਾਦੀ ਦੇ ਹਿਸਾਬ ਨਾਲ ਸਟੇਸ਼ਨ ਦਾ ਨਵੀਨੀਕਰਨ ਕਦੇ ਵੀ ਨਹੀਂ ਕਰਦੇ। ਨਾਰਦਨ ਰੇਲਵੇ ਪੈਸੰਜਰ ਸਮਿਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਚ ਪੱਧਰੀ ਟੀਮ ਭੇਜ ਕੇ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਅਬਾਦੀ ਤੇ ਗੁਡਜ ਆਮਦਨ ਦੇ ਹਿਸਾਬ ਨਾਲ ਇੰਨ੍ਹਾਂ ਪਲੇਟਫਾਰਮਾਂ ਦਾ ਵਿਕਾਸ ਕੀਤਾ ਜਾਵੇ। ਰੇਲਵੇ ਸਟੈਸ਼ਨ ’ਤੇ ਮੇਲ ਤੇ ਐਕਸਪ੍ਰੈਸ ਟਰੇਨਾਂ ਚਲਾਈਆਂ ਜਾਣ। ਸ੍ਰੀ ਮੁਕਤਸਰ ਸਾਹਿਬ ਨੂੰ ਦੂਜੇ ਸਿੱਖ ਇਤਿਹਾਸਕ ਸਥਾਨਾਂ ਨਾਲ ਜੋੜਿਆ ਜਾਵੇ।
ਉਤਰੀ ਰੇਲਵੇ ਵੱਲੋਂ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਨਾਲ ਕੀਤਾ ਜਾ ਰਿਹਾ ਹੈ ਵਿਤਕਰਾ
Total Views: 190 ,
Real Estate