ਏਅਰ ਇੰਡੀਆ ਦਾ ਵੱਡਾ ਸੌਦਾ,ਖਰੀਦੇਗੀ 470 ਜਹਾਜ਼

ਏਅਰ ਇੰਡੀਆ ਆਪਣੇ ਜਹਾਜ਼ਾਂ ਦੇ ਬੇੜੇ ਦਾ ਵਿਸਤਾਰ ਕਰਨ ਲਈ 470 ਹਵਾਈ ਜਹਾਜ਼ਾਂ ਦੀ ਖ਼ਰੀਦ ਕਰੇਗੀ। ਟਾਟਾ ਗਰੁੱਪ ਦੀ ਮਾਲਕੀ ਵਾਲੀ ਇਸ ਏਅਰਲਾਈਨ ਨੇ ਫਰਾਂਸ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ਏਅਰਬੱਸ ਅਤੇ ਅਮਰੀਕਾ ਦੀ ਕੰਪਨੀ ਬੋਇੰਗ ਤੋਂ ਕ੍ਰਮਵਾਰ 250 ਤੇ 220 ਹਵਾਈ ਜਹਾਜ਼ ਖਰੀਦਣ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਨ੍ਹਾਂ ਸਮਝੌਤਿਆਂ ਨੂੰ ਇਤਿਹਾਸਕ ਕਰਾਰ ਦਿੱਤਾ ਹੈ।
ਏਅਰ ਇੰਡੀਆ ਨੇ ਏਅਰਬੱਸ ਤੋਂ 250 ਹਵਾਈ ਜਹਾਜ਼ਾਂ ਦੀ ਖ਼ਰੀਦ ਕਰੇਗੀ, ਜਿਸ ਵਿੱਚ 40 ਵੱਡੇ ਜਹਾਜ਼ ਸ਼ਾਮਲ ਹਨ। ੲੇਅਰ ਇੰਡੀਆ ਨੇ 17 ਸਾਲਾਂ ਮਗਰੋਂ ਪਹਿਲੀ ਵਾਰ ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਟਾਟਾ ਗਰੁੱਪ ਦੀ ਮਾਲਕੀ ਤਹਿਤ ਏਅਰਲਾਈਨ ਕੰਪਨੀ ਵੱਲੋਂ ਦਿੱਤਾ ਗਿਆ ਇਹ ਪਹਿਲਾ ਆਰਡਰ ਵੀ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਦੱਸਿਆ ਕਿ ਏਅਰ ਇੰਡੀਆ ਨੇ 250 ਹਵਾਈ ਜਹਾਜ਼ ਖ਼ਰੀਦਣ ਲਈ ਏਅਰਬੱਸ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਤਹਿਤ 40 ਵੱਡੇ ਏ350 ਅਤੇ 210 ਛੋਟੇ ਹਵਾਈ ਜਹਾਜ਼ ਖ਼ਰੀਦੇ ਜਾਣਗੇ।
ਏਅਰਬੱਸ ਦਾ ਕਹਿਣਾ ਹੈ ਕਿ ਏ350 ਕਿਸੇ ਵੀ ਸੈਕਟਰ ਵਿੱਚ 17,000 ਕਿਲੋਮੀਟਰ ਤੱਕ ਉਡਾਣ ਭਰਦੇ ਹਨ, ਛੋਟੀ ਦੂਰੀ ਤੋਂ ਲੈ ਕੇ ਲੰਬੇ-ਲੰਬੇ ਰੂਟਾਂ ਤੱਕ। ਇਸ ਵਿੱਚ 480 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ।
Total Views: 262 ,
Real Estate