ਸਿੱਧੂ ਮੂਸੇਵਾਲਾ ਦੀ ਅਗਲੇ ਮਹੀਨੇ ਪਰਿਵਾਰ ਮਨਾਏਗਾ ਪਹਿਲੀ ਬਰਸੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ, ਪਰ ਅਜੇ ਤੱਕ ਵੀ ਉਹ ਹਤਿਆਰਿਆ ਨੂੰ ਸਖਤ ਸਜਾ ਨਹੀਂ ਦਿੱਤੀ ਗਈ, ਜਿਸ ਬਲਤੇਜ ਪੰਨੂੰ ਨੇ ਸੁਰੱਖਿਆ ਲੀਕ ਕੀਤੀ ਅਜੇ ਤੱਕ ਸਰਕਾਰ ਨੇ ਉਸ ਤੋ ਕੋਈ ਪੁੱਛਗਿੱਛ ਨਹੀ ਕੀਤੀ ਪਤਾ ਨਹੀ ਕਿਉ? ਉਨ੍ਹਾਂ ਕਿਹਾ ਕਿ ਉਨ੍ਹਾ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ ਜਿਸ ਵਿੱਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸਦਾ ਸੀਸ਼ਾ ਵੀ ਨਹੀ ਪਵਾਇਆ ਤੇ ਜੇ ਕਰ ਜਲਦ ਇਨਸਾਫ਼ ਨਾ ਮਿਲਿਆ ਤਾ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਤੇ ਘੁੰਮਣਗੇ ਤੇ ਸਿੱਧੂ ਦੀਆ ਉਹ ਤਸਵੀਰਾਂ ਲਗਾਉਣਗੇ, ਜਿਸ ਵਿੱਚ ਉਸਦੇ ਸਰੀਰ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ।
ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀ ਰਹੇਗੀ ਉਨ੍ਹਾ ਕਿਹਾ ਕਿ ਪੰਜਾਬ ਦੇ ਇੱਕ ਜਰਨਲ ਦੇ ਐਸਟੈਟ ਨੇ ਪੋਸਟ ਪਾਕੇ ਲਿਆ ਕਿ ਟੋਪੀ ਵਾਲੇ ਵੀ ਕਿੱਲ ਹੁੰਦੇ ਨੇ ਪ੍ਰਿਆਵਰਤ ਵੀ ਟੋਪੀ ਵਾਲਾ ਸੀ।

Total Views: 433 ,
Real Estate