ਗੱਡੀ ਚਲਾਉਂਦਾ ਫੜਿਆ ਨਾਬਾਲਗ ਫੜਿਆ, ਮਾਪਿਆਂ ਨੂੰ ਹੋਈ 3 ਸਾਲ ਦੀ ਕੈਦ

ਇੱਕ ਨਾਬਾਲਗ ਨੂੰ ਪੁਡੂਚੇਰੀ ਵਿੱਚ ਫੜਿਆ ਗਿਆ ਤਾਂ ਇਸ ਦੇ ਕੁਝ ਗੰਭੀਰ ਨਤੀਜੇ ਨਿਕਲੇ। ਹਾਲ ਹੀ ਵਿੱਚ, ਪੁਡੂਚੇਰੀ ਵਿੱਚ ਇੱਕ ਨਾਬਾਲਗ ਦੇ ਮਾਪਿਆਂ ਨੂੰ ਨਾਬਾਲਗ ਗੱਡੀ ਚਲਾਉਣ ਦੀ ਇੱਕ ਘਟਨਾ ਲਈ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਮਾਪਿਆਂ ‘ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਫਿਲਹਾਲ ਘਟਨਾ ਕਿੱਥੇ ਹੋਈ, ਇਸ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਦੱਸਿਆ ਗਿਆ ਹੈ ਕਿ ਇਸ ਨਾਬਾਲਗ ਦੇ ਮਾਤਾ-ਪਿਤਾ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪੁਡੂਚੇਰੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਡਰਾਈਵਿੰਗ ਕਰਦੇ ਫੜੇ ਗਏ ਕਿਸੇ ਵੀ ਨਾਬਾਲਗ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਤਿੰਨ ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਨੌਜਵਾਨ ਡਰਾਈਵਰਾਂ ਦੇ ਮਾਪਿਆਂ ਨੂੰ ਪਹਿਲਾਂ ਰਾਜ ਦੀਆਂ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਸਖ਼ਤ ਚੇਤਾਵਨੀਆਂ ਭੇਜੀਆਂ ਗਈਆਂ ਸਨ।
Total Views: 177 ,
Real Estate