ਇਮਰਾਨ ਖਾਨ ਦੀ ਸੁਰੱਖਿਆ ਪਾਕਿਸਤਾਨ ਸਰਕਾਰ ਨੇ ਲਈ ਵਾਪਸ

ਇਸਲਾਮਾਬਾਦ ਪੁਲੀਸ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਦੀ ਇਸਲਾਮਾਬਾਦ ਸਥਿਤ ਰਿਹਾਇਸ਼ ‘ਬਨੀ ਗਾਲਾ’ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸੇ ਦੌਰਾਨ ਖੈਬਰ ਪਖਤੂਨਖਵਾ ਦੀ ਕਾਰਜਕਾਰੀ ਸਰਕਾਰ ਨੇ ਵੀ ਇਮਰਾਨ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਪੁਲੀਸ ਅਧਿਕਾਰੀ ਵਾਪਸ ਬੁਲਾ ਲਏ ਹਨ।
ਇਮਰਾਨ ਖਾਨ ਨੇ ਦੋਸ਼ ਲਾਇਆ ਸੀ ਕਿ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਨੇ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ ਤੇ ਇਸ ਮੰਤਵ ਲਈ ਇਕ ਅਤਿਵਾਦੀ ਗਰੋਹ ਨੂੰ ਕੰਟਰੈਕਟ ਵੀ ਦਿੱਤਾ ਗਿਆ ਸੀ। ਇਮਰਾਨ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਮਗਰੋਂ ਉਨ੍ਹਾਂ ਦੀ ਸੁਰੱਖਿਆ ਹਟਾ ਲਈ ਗਈ ਹੈ। ਵਜ਼ੀਰਾਬਾਦ ਵਿੱਚ ਇਮਰਾਨ ’ਤੇ ਹੋਏ ਹਮਲੇ ਮਗਰੋਂ ਖੈਬਰ ਪਖਤੂਨਖਵਾ ਪ੍ਰਾਂਤ ਦੇ 50 ਪੁਲੀਸ ਅਧਿਕਾਰੀ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ।

Total Views: 127 ,
Real Estate