ਪਾਕਿਸਤਾਨ ‘ਚ ਸੋਨੇ ਦੀਆਂ ਕੀਮਤਾਂ ਹੋਈਆਂ 2 ਲੱਖ ਰੁਪਏ ਪ੍ਰਤੀ ਤੋਲਾ ਦੇ ਨੇੜੇ!

ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਅਚਾਨਕ ਡਿੱਗਣ ਕਾਰਨ ਪਾਕਿਸਤਾਨ ‘ਚ ਸੋਨੇ ਦੀ ਕੀਮਤ 1 ਲੱਖ 95 ਹਜ਼ਾਰ ਰੁਪਏ ਪ੍ਰਤੀ ਤੋਲਾ ਹੋ ਗਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਅਤੇ ਸੋਨੇ ਦੀ ਕੀਮਤ ‘ਚ ਉਛਾਲ ਦਾ ਇਹ ਇਕ ਰਿਕਾਰਡ ਹੈ। ਪਾਕਿਸਤਾਨ ‘ਚ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਕਰੰਸੀ 256 ਰੁਪਏ ਤਕ ਪਹੁੰਚ ਗਈ, ਜੋ ਪਾਕਿਸਤਾਨ ਰੁਪਏ ਦੇ ਹੇਠਲੇ ਪੱਧਰ ‘ਤੇ ਜਾਣ ਦਾ ਇਕ ਰਿਕਾਰਡ ਹੈ। ਪਾਕਿਸਤਾਨ ਸਰਾਫਾ ਬਾਜ਼ਾਰ ਦੇ ਪ੍ਰਧਾਨ ਅਨੁਸਾਰ ਜਦੋਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਸੇ ਤਰ੍ਹਾਂ ਘਟ ਹੁੰਦੀ ਰਹੀ ਤਾਂ ਇਕ-ਦੋ ਦਿਨ ‘ਚ ਹੀ ਸੋਨਾ 2 ਲੱਖ 25 ਹਜ਼ਾਰ ਰੁਪਏ ਤੋਲਾ ਹੋ ਜਾਵੇਗੀ।

Total Views: 91 ,
Real Estate