ਅਮਰੀਕਾ : ਸਕੂਲ ‘ਚ ਗੋਲ਼ੀਬਾਰੀ, 2 ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਆਯੋਵਾ ‘ਚ ਸਥਿਤ ਇਕ ਸਕੂਲ ‘ਚ ਅੰਨ੍ਹੇਵਾਹ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਯੋਵਾ ਦੇ ਡੇਸ ਮੋਇਨੇਸ ‘ਚ ਇਕ ਸਕੂਲ ‘ਚ ਗੋਲ਼ੀਬਾਰੀ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਇਕ ਅਧਿਆਪਕ ਜ਼ਖ਼ਮੀ ਹੋ ਗਿਆ। ਆਯੋਵਾ ਦੇ ਡੇਸ ਮੋਇਨੇਸ ਸਕੂਲ ‘ਚ ‘ਸਟਾਰਟਸ ਰਾਈਟ ਹੀਅਰ’ ਨਾਂ ਦੇ ਪ੍ਰੋਗਰਾਮ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਪਹਿਰ 1 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਸਕੂਲ ‘ਚ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਦੋ ਵਿਦਿਆਰਥੀਆਂ ਨੂੰ ਗੰਭੀਰ ਤੌਰ ‘ਤੇ ਜ਼ਖ਼ਮੀ ਦੇਖਿਆ ਅਤੇ ਤੁਰੰਤ ਸੀ. ਪੀ. ਆਰ. ਦਿੱਤਾ। ਦੋਵਾਂ ਹੀ ਵਿਦਿਆਰਥੀਆਂ ਦੀ ਹਸਪਤਾਲ ‘ਚ ਮੌਤ ਹੋ ਗਈ। ਉਥੇ ਹੀ ਇਕ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਲ਼ੀਬਾਰੀ ਤੋਂ ਲੱਗਭਗ 20 ਮਿੰਟ ਬਾਅਦ ਅਧਿਕਾਰੀਆਂ ਨੇ ਅੱਖੀਂ ਦੇਖਣ ਵਾਲਿਆਂ ਦੇ ਵੇਰਵੇ ਨਾਲ ਮੇਲ ਖਾਣ ਵਾਲੀ ਇਕ ਕਾਰ ਨੂੰ ਦੋ ਮੀਲ ਦੂਰ ਰੋਕਿਆ ਅਤੇ ਤਿੰਨ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਸ ਨੇ ਕਿਹਾ ਕਿ ਸ਼ੱਕੀਆਂ ‘ਚੋਂ ਇਕ ਕਾਰ ਨਾਲ ਭੱਜ ਗਿਆ ਪਰ ਅਧਿਕਾਰੀ ਕੇ-9 ਦੀ ਵਰਤੋਂ ਕਰਕੇ ਵਿਅਕਤੀ ਨੂੰ ਟ੍ਰੈਕ ਕਰ ਰਹੇ ਹਨ।

Total Views: 12 ,
Real Estate