ਮਨਪ੍ਰੀਤ ਬਾਦਲ ਤੋਂ ਬਾਅਦ 2 ਸਾਬਕਾ ਅਕਾਲੀ ਮੰਤਰੀਆਂ ਦੀ ਵੀ ਭਾਜਪਾ ‘ਚ ਜਾਣ ਦੀ ਤਿਆਰੀ

ਮਨਪ੍ਰੀਤ ਬਾਦਲ 2016 ਵਿਚ ਕਾਂਗਰਸ ਪਾਰਟੀ ’ਚ ਆਏ ਸਨ ਅਤੇ ਸੱਤ ਵਰ੍ਹਿਆਂ ਮਗਰੋਂ ਅਲਵਿਦਾ ਆਖ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਭਾਰਤ ਜੋੜੋ ਯਾਤਰਾ ਤੋਂ ਦੂਰੀ ਬਣਾਈ ਰੱਖੀ। ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਚੰਗੇ ਸਬੰਧ ਸਨ ਜੋ ਭਾਜਪਾ ’ਚ ਦਾਖ਼ਲੇ ਲਈ ਲਾਹੇਵੰਦ ਸਾਬਤ ਹੋਏ ਹਨ। ਸੂਤਰ ਦੱਸਦੇ ਹਨ ਕਿ ਸ਼ੁਰੂ ’ਚ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਬਾਦਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਪਾਸਾ ਵੱਟ ਰਹੇ ਸਨ। ਇਸੇ ਹਫ਼ਤੇ ਮਨਪ੍ਰੀਤ ਬਾਦਲ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਵਿਚ ਸਫ਼ਲ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਪਰਕ ਵਿਚ ਦੋ ਸਾਬਕਾ ਅਕਾਲੀ ਮੰਤਰੀ ਵੀ ਦੱਸੇ ਜਾ ਰਹੇ ਹਨ। ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਆ ਰਹੇ ਹਨ। ਜੇ ਗੱਲ ਕਿਸੇ ਤਣ-ਪੱਤਣ ਲੱਗੀ ਤਾਂ ਇਹ ਦੋਵੇਂ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

Total Views: 302 ,
Real Estate