23 ਸਾਲਾਂ ਅਧਿਆਪਕਾ 16 ਸਾਲ ਦੇ ਵਿਦਿਆਰਥੀ ਨੂੰ ਲੈ ਕੇ ਹੋਈ ਫ਼ਰਾਰ

ਨੋਇਡਾ ਦੇ ਸੈਕਟਰ-123 ਸਥਿਤ ਉੱਨਤੀ ਵਿਹਾਰ ਕਲੋਨੀ ਦੇ ਵਸਨੀਕ ਵਿਜੇ ਸ਼ੁਕਲਾ ਨੇ ਦੋਸ਼ ਲਾਇਆ ਕਿ ਉਸ ਦੇ 16 ਸਾਲ ਦੇ ਬੇਟੇ ਨੂੰ ਟਿਊਸ਼ਨ ਦੇ ਰਹੀ 23 ਸਾਲ ਦੀ ਔਰਤ ਨੇ ਉਸ ਨੂੰ ਅਗਵਾ ਕਰ ਲਿਆ । ਬੱਚੇ ਦੇ ਪਿਤਾ ਨੇ ਇਸ ਟਿਊਸ਼ਨ ਅਧਿਆਪਕ ਖ਼ਿਲਾਫ਼ ਸੈਕਟਰ-113 ਥਾਣੇ ਵਿੱਚ ਅਗਵਾ ਦਾ ਕੇਸ ਦਰਜ ਕਰਵਾਇਆ ਹੈ। ਸੈਕਟਰ-113 ਦੇ ਥਾਣਾ ਇੰਚਾਰਜ ਇੰਸਪੈਕਟਰ ਪ੍ਰਮੋਦ ਪ੍ਰਜਾਪਤੀ ਨੇ ਦੱਸਿਆ ਕਿ ਉੱਨਤੀ ਵਿਹਾਰ ਕਲੋਨੀ ਵਾਸੀ ਵਿਜੇ ਸ਼ੁਕਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ 16 ਸਾਲਾ ਲੜਕਾ ਅਨੁਰਾਗ ਸ਼ੁਕਲਾ ਇਸੇ ਕਲੋਨੀ ਦੀ ਰਹਿਣ ਵਾਲੀ ਆਇਸ਼ਾ ਕੋਲ ਟਿਊਸ਼ਨ ਲਈ ਜਾਂਦਾ ਸੀ। ਵਿਜੇ ਸ਼ੁਕਲਾ ਨੇ ਦੋਸ਼ ਲਾਇਆ ਹੈ ਕਿ ਅਧਿਆਪਕਾ ਉਸ ਦੇ ਲੜਕੇ ਨੂੰ ਅਗਵਾ ਕਰਕੇ ਫਰਾਰ ਹੋ ਗਈ ਹੈ। ਇੰਚਾਰਜ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਧਿਆਪਕਾ ਵਿਦਿਆਰਥੀ ਨੂੰ ਪਸੰਦ ਕਰਨ ਲੱਗ ਪਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਵਿਦਿਆਰਥੀ ਦੀ ਬਰਾਮਦਗੀ ਲਈ ਭਾਲ ਜਾਰੀ ਹੈ।

Noida: Teacher of 23, student of 16, fell in love and absconded .. this unique love affair of Noida

Total Views: 159 ,
Real Estate