ਹਾਕੀ ਵਿਸ਼ਵ ਕੱਪ 2023 ‘ਚ ਭਾਰਤ ਨੇ ਪਹਿਲੇ ਮੈਚ ‘ਚ ਸਪੇਨ ਨੂੰ ਦਿੱਤੀ ਮਾਤ

ਹਾਕੀ ਵਿਸ਼ਵ ਕੱਪ 2023 ਦੇ ਵਿੱਚ ਭਾਰਤੀ ਟੀਮ ਨੇ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੂੰ ਬਿਰਸਾ ਮੁੰਡਾ ਸਟੇਡੀਅਮ ‘ਚ ਹੋਏ ਮੈਚ ‘ਚ ਸਪੇਨ ਨੂੰ 2-0 ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਦੀ ਜਿੱਤ ਵਿੱਚ ਅਮਿਤ ਰੋਹੀਦਾਸ ਅਤੇ ਹਾਰਦਿਕ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਜਿਨ੍ਹਾਂ ਨੇ ਆਪਣੀ ਟੀਮ ਦੇ ਲਈ ਇੱਕ-ਇੱਕ ਗੋਲ ਕੀਤਾ ਹੈ। ਭਾਰਤੀ ਟੀਮ ਦੇ ਵੱਲੋਂ ਅਗਲਾ ਮੈਚ 15 ਜਨਵਰੀ ਨੂੰ ਇੰਗਲੈਂਡ ਨਾਲ ਖੇਡਿਆ ਜਾਵੇਗਾ।

Total Views: 82 ,
Real Estate