ਜਗਤਾਰ ਸਿੰਘ ਹਵਾਰਾ ਦੇ ਕਹਿਣ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਨੇ ਖ਼ਤਮ ਕੀਤਾ ਵਰਤ 

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 16 ਜਨਵਰੀ 2015 ਤੋਂ ਮਰਨ ਵਰਤ ਉਤੇ ਬੈਠੇ ਬਾਪੂ ਸੂਰਤ ਸਿੰਘ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਬਾਪੂ ਸੂਰਤ ਸਿੰਘ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਸਨਪੁਰ ਲੁਧਿਆਣਾ ਵਿਖੇ ਮਰਨ ਵਰਤ ਉਤੇ ਬੈਠਾ ਸਨ। ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਹ ਬੰਦੀ ਸਿੱਖ ਸਰਕਾਰ ਤੇ ਸੁਰੱਖਿਆ ਏਜੰਸੀਆਂ ਵਲੋਂ “ਅਮਨ ਕਨੂੰਨ” ਦੇ ਹਵਾਲੇ ਨਾਲ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਰੱਖੇ ਗਏ ਹਨ। 9 ਬੰਦੀ ਸਿੱਖ ਕਈ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ। ਹੁਣ ਇਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਰਗਾੜ੍ਹੀ ਮੋਰਚੇ ਦਾ ਇਨਸਾਫ਼ ਲੈਣ ਲਈ 7 ਜਨਵਰੀ ਤੋਂ ਚੰਡੀਗੜ੍ਹ-ਮੋਹਾਲੀ ਦੀ ਹੱਦ ਉਤੇ ਪੱਕਾ “ਕੌਮੀ ਇਨਸਾਫ਼ ਮੋਰਚਾ ” ਲਗਾ ਦਿੱਤਾ ਗਿਆ ਹੈ। ਬਾਪੂ ਸੂਰਤ ਸਿੰਘ ਨੂੰ ਸਾਲ 2015 ਵਿਚ ਹੀ ਸਿਹਤ ਵਿਚ ਵਿਗਾੜ ਆਉਣ ਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਵਿਚ ਡਾਕਟਰਾਂ ਅਤੇ ਪੁਲਸ ਦੀ ਨਿਗਰਾਨੀ ਵਿਚ ਲਗਭਗ ਪਿਛਲੇ 8 ਸਾਲਾਂ ਤੋਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਤਰਲ ਭੋਜਨ ਅਤੇ ਦਵਾਈਆਂ ਨੱਕ ਨਾਲੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ । 13 ਜਨਵਰੀ 2023 ਨੂੰ ਬਾਪੂ ਸੂਰਤ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਕਹਿਣ ਉਤੇ ਚੰਡੀਗੜ੍ਹ ਮੋਰਚੇ ਦੀ ਹਮਾਇਤ ਵਿਚ ਮਰਨ ਵਰਤ ਛੱਡ ਦਿੱਤਾ ਹੈ ਅਤੇ ਮੋਰਚੇ ਵਿਚ ਜਾਣ ਦੀ ਇੱਛਾ ਜ਼ਾਹਿਰ ਕੀਤੀ। ਪੁਲਿਸ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਸਲਾਹ ਉਤੇ ਅਜੇ ਉਹ ਹਸਪਤਾਲ ਵਿਚ ਹੀ ਰਹਿਣਗੇ।

Total Views: 221 ,
Real Estate