ਹਰਿਆਣਾ : ਜਲੇਬੀ ਬਾਬੇ ਨੂੰ ਬਲਾਤਕਾਰ ਮਾਮਲੇ ‘ਚ 14 ਸਾਲ ਦੀ ਸਜ਼ਾ

100 ਤੋਂ ਵੀ ਵੱਧ ਔਰਤਾਂ ਨਾਲ ਤੰਤਰ-ਮੰਤਰ ਦੇ ਬਹਾਨੇ ਨਸ਼ੀਲਾ ਪਦਾਰਥ ਦੇ ਕੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਤੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ੀ ਜਲੇਬੀ ਬਾਬਾ ਨੂੰ ਫਾਸਟ ਟਰੈਕ ਕੋਰਟ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਜਲੇਬੀ ਬਾਬਾ ਨੂੰ ਅਦਾਲਤ ਨੇ ਦੋ ਔਰਤਾਂ ਨਾਲ ਜਬਰ ਜਨਾਹ ਕਰਨ ਤੇ ਪਾਸਕੋ ਐਕਟ ਦੇ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ ਉਸ ਨੂੰ ਪਾਸਕੋ ਐਕਟ ਵਿਚ 14 ਸਾਲ, ਜਬਰ ਜਨਾਹ ਮਾਮਲੇ ਵਿਚ 7-7 ਸਾਲ ਤੇ ਆਈਟੀ ਐਕਟ ਵਿਚ 5 ਸਾਲ ਦੀ ਸਜ਼ਾ ਸੁਣਾਈ।ਨਾਲ ਹੀ ਉਸ ਨੂੰ 35,000 ਰੁਪਏ ਦਾ ਜੁਰਮਾਨ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋ ਸਾਲ ਦੀ ਵਾਧੂ ਸਜ਼ਾ ਭੁਗਤਣੀ ਹੋਵੇਗੀ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।
ਜੁਲਾਈ 2018 ਵਿਚ ਬਾਬੇ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹ ਇਕ ਮਹਿਲਾ ਨਾਲ ਗਲਤ ਕੰਮ ਕਰਦਾ ਨਜ਼ਰ ਆਰਿਹਾ ਸੀ। 19 ਜੁਲਾਈ 2018 ਨੂੰ ਟੋਹਾਣਾ ਸਹਿਰ ਥਾਣੇ ਦੇ ਤਤਕਾਲੀ ਇੰਚਾਰਜ ਪ੍ਰਦੀਪ ਕੁਮਾਰ ਦੀ ਸ਼ਿਕਾਇਤ ‘ਤੇ ਬਾਬਾ ਅਮਰਪੁਰੀ ਉਰਫ ਬਿੱਲੂਰਾਮ ਉਰਫ ਜਲੇਬੀ ਬਾਬਾ ਖਿਲਾਫ ਜਬਰ ਜਨਾਹ ਪਾਸਕੋਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਦੇ ਬਾਅਦ ਪੁਲਿਸ ਨੇ ਦੋਸ਼ੀ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ਤੋਂ ਅਫੀਮ, ਪਿਸਤੌਲ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਸੀ। ਪੁਲਿਸ ਨੇ 100 ਦੇ ਲਗਭਗ ਔਰਤਾਂ ਨਾਲ ਬਾਬਾ ਵੱਲੋਂ ਸਬੰਧ ਬਣਾਉਣ ਦੀ ਵੀਡੀਓ ਵੀ ਬਰਾਮਦ ਕੀਤੀ ਸੀ।

Total Views: 540 ,
Real Estate