ਉਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ 9 ਸਾਲ ਦੇ ਬੱਚੇ ਨੇ 112 ਨੰਬਰ ਕਾਲ ਕਰਕੇ ਪੁਲਿਸ ਬੁਲਾ ਲਈ । ਘਰ ਪਹੁੰਚੀ ਪੁਲਿਸ ਨੂੰ ਪਤਾ ਲੱਗਿਆ ਕਿ ਬੱਚੇ ਦੀ ਮਾਂ ਠੰਢ ਵਿੱਚ ਉਸ ਨੂੰ ਵਾਰ-ਵਾਰ ਨਹਾਉਣ ਲਈ ਕਹਿ ਸੀ । ਬੱਚੇ ਨੇ ਦੱਸਿਆ ਕਿ ਪਹਿਲਾਂ ਮੰਮੀ-ਪਾਪਾ ਨੇ ਮੇਰੇ ਸਟਾਈਲ ‘ਚ ਵਾਲ ਨਹੀਂ ਕੱਟਣ ਦਿੱਤੇ , ਹੁਣ ਨਹਾਉਣ ਲਈ ਦਬਾਅ ਪਾ ਰਹੇ ਹਨ । ਖੈਰ, ਗੱਲ ਅੱਜ ਨਹਾਉਣ ਨਾਲ ਜੁੜੇ ਨਿਯਮ ਦੀ ਕਰਦੇ ਹਾਂ।
ਸਵਾਲ : ਨਹਾਉਣ ਦੀ ਫਾਇਦੇ ਹੁੰਦੇ ਨੇ ?
ਜਵਾਬ : ਨਹਾਉਣ ਨੂੰ ਸਾਈਟਿਸਟ ਹਾਈਡਰੋਥਰੈਪੀ ਕਾ ਕ੍ਰਿਆਥਰੈਪੀ ਕਿਹਾ ਜਾਂਦਾ ਹੈ। 1 ਨਹਾਉਣਾ ਮੈਂਟਲ ਅਤੇ ਇਮੋਸ਼ਨਲ ਹੈਲਥ ਦੇ ਲਈ ਇੱਕ ਥੈਰੇਪੀ । ਜਿਸ ਨਾਲ ਸਟਰੈਸ ਅਤੇ ਐਗਜਾਇਟੀ ਘੱਟ ਹੁੰਦੀ ਹੈ।
2 ਨਹਾਉਣ ਨਾਲ ਸਾਡੇ ਸ਼ਰੀਰ ਦੇ ਤਾਪਮਾਨ ਨੂੰ ਇੱਕਸਾਰ ਕਰਨ ਵਿੱਚ ਮੱਦਦ ਮਿਲਦੀ ਹੈ।
3 ਨਹਾਉਣ ਨਾਲ ਸ਼ਰੀਰ ‘ਚ ਖੂਨ ਦਾ ਦਬਾਅ ਠੀਕ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
4 ਨਹਾਉਣ ਇੱਕ ਬ੍ਰੀਥਿੰਗ ਐਕਸਰਸਾਈਜ ਵੀ ਹੈ। ਜਿਸ ਨਾਲ ਫੇਫੜਿਆਂ ਦੀ ਵੀ ਐਕਸਰਸਾਈਜ ਹੁੰਦੀ ਹੈ।
5 ਯੂਰੀਨਰੀ ਟ੍ਰੈਕਟ ਇਨਫੈਕਸ਼ਨ, ਲੇਬਰ ਪੇਨ , ਪੀਰੀਅਰ ਕ੍ਰੇਮਪਸ , ਪਾਇਲਜ ਅਤੇ ਫਿਸ਼ਰ ਦੇ ਦਰਦ ਤੋਂ ਵੀ ਨਹਾ ਕੇ ਅਰਾਮ ਮਿਲਦਾ ਹੈ।
ਸਵਾਲ ਼ ਕੀ ਸਿੱਧੇ ਸਿਰ ਤੇ ਪਾਣੀ ਪਾਉਣਾ ਸਹੀ ਹੈ ?
ਨਹੀਂ ਇਹ ਸਹੀ ਨਹੀਂ । ਦਰਅਸਲ ਬਲੱਡ ਸਰਕੂਲੇਸ਼ਲਨ ਉਪਰ ਤੋਂ ਹੇਠਾਂ ਵੱਲ ਭਾਵ ਸਿਰ ਤੋਂ ਪੈਰਾਂ ਵੱਲ ਹੁੰਦਾ ਹੈ। ਜੇ ਤੁਸੀ ਸਿੱਧਾ ਸਿਰ ਤੇ ਠੰਢਾ ਪਾਣੀ ਪਾਉਂਦੇ ਹੋ ਤਾਂ ਮੱਥੇ ਦੀਆਂ ਬਰੀਕ ਨਾੜੀਆਂ ਸੁੰਗੜ ਜਾਂਦੀਆਂ ਹਨ। ਸਿਰ ਠੰਢਾ ਹੋਣ ਲੱਗਦਾ ਹੈ, ਬਲੱਡ ਦੀ ਗਤੀ ਪ੍ਰਭਾਵਿਤ ਹੁੰਦੀ ਹੈ। ਅਜਿਹੇ ‘ਚ ਹਾਰਟ ਅਟੈਕ ਜਾਂ ਦਿਮਾਗ ਦੀਆਂ ਨਾੜੀਆਂ ਫਟਣ ਦਾ ਖ਼ਤਰਾ ਰਹਿੰਦਾ ਹੈ।
ਇਸ ਲਈ ਪਹਿਲਾਂ ਪੈਰਾਂ ਤੇ ਪਾਣੀ ਪਾਓ ਫਿਰ ਗਰਦਨ ਤੇ ਪਾਓ ਇਸ ਨਾਲ ਮਾਨਸਿਕ ਤਣਾਅ ਘੱਟ ਹੋਵੇਗਾ ।
ਸਵਾਲ : ਕੁਝ ਲੋਕਾਂ ਦੀ ਸਿ਼ਕਾਇਤ ਹੁੰਦੀ ਕਿ ਸਰਦੀ ਵਿੱਚ ਉਹਨਾਂ ਦੇ ਸਾਬਣ ਵੀ ਸਖ਼ਤ ਹੋ ਜਾਂਦੇ ਹਨ, ਫਿਰ ਕਿਸ ਤਰ੍ਹਾਂ ਦੇ ਸਾਬਣ ਵਰਤੇ ਜਾਣ ?
ਜਵਾਬ : ਮੌਸਮ ਚਾਹੇ ਜੋ ਵੀ ਹੋਵੇ । ਸਹੀ ਸਾਬਣ ਦਾ ਇਸਤੇਮਾਲ ਹਮੇਸ਼ਾ ਆਪਣੀ ਚਮੜੀ ਨੂੰ ਧਿਆਨ ‘ਚ ਰੱਖ ਕੇ ਕਰੋ । ਕਦੇ ਵੀ ਮਸ਼ਹੂਰੀ ਦੇਖ ਕੇ ਜਾਂ ਸੁਪਰਮਾਰਕੀਟ ਸੈ਼ਲਫ ਉਪਰ ਰੱਖੇ ਬਰਾਂਡ ਨੂੰ ਦੇਖ ਕੇ ਸਾਬਣ ਨਾ ਖਰੀਦੋ। ਯਾਦ ਰਹੇ ਕਿ ਨਹਾਉਂਦੇ ਸਮੇਂ ਸਾਬਣ ਬਹੁਤ ਜਿ਼ਆਦਾ ਝੱਗ ਬਣਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਸੁਰੱਖਿਅਤ ਨਹੀਂ । ਇਸ ਵਿੱਚ ਕੈਮੀਕਲ ਮਿਲਿਆ ਹੋਇਆ ਹੈ। ਇਹ ਤੁਹਾਡੀ ਚਮੜੀ ਨੂੰ ਨੁਕਸਾਨ ਕਰੇਗਾ । ਇਹ ਚਮੜੀ ਦੇ ਕੁਦਰਤੀ ਤੇਲ ਨੂੰ ਵੀ ਘੱਟ ਕਰੇਗਾ । ਅਜਿਹੇ ਸਾਬਣ ਨਾਲ ਨਹਾਉਣ ਤੋਂ ਬਾਅਦ ਕਿਸੇ ਚੰਗੀ ਕੁਆਲਿਟੀ ਦਾ ਮਾਇਸ਼ਚਰਾਈਜਰ ਵੀ ਵਰਤੋਗੇ ਤਾਂ ਫਿਰ ਚਮੜੀ ਖੁਸ਼ਕ ਰਹੇਗੀ । ਇਸ ਲਈ ਸਾਬਣ ਦੀ ਕੁਆਲਿਟੀ ਨਾਲ ਸਮਝੌਤਾ ਨਾ ਕਰੋ ।
ਸਵਾਲ : ਕੁਝ ਲੋਕ ਗਰਮ ਪਾਣੀ ਨਾਲ ਪੂਰੇ ਸਾਲ ਨਹਾਉਂਦੇ ਹਨ, ਕੀ ਇਹ ਗਲਤ ਹੈ ?
ਜਵਾਬ : ਬਹੁਤ ਜਿ਼ਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।
ਚਮੜੀ ਜਲ ਸਕਦੀ ਹੈ। ਕੁਦਰਤੀ ਤੇਲ ਖ਼ਤਮ ਹੋਣ ਲੱਗਦਾ , ਜਿਸ ਕਰਕੇ ਐਲਰਜੀ ਅਤੇ ਇਨਫੈਕਸ਼ਨ ਦਾ ਰਿਸ਼ਕ ਵੱਧ ਜਾਂਦਾ ਹੈ। ਝੁਰੜੀਆਂ ਪੈ ਜਾਂਦੀਆਂ ਹਨ।
ਜਿ਼ਆਦਾ ਗਰਮ ਪਾਣੀ ਨਾਲ ਨਹਾ ਕੇ ਬਾਡੀ ਫਰੈਸ਼ ਨਹੀਂ ਹੁੰਦੀ , ਡਿਪਰੈਸ਼ਨ ਦਾ ਖਤਰਾ ਹੁੰਦਾ ਹੈ।
ਗਰਮ ਪਾਣੀ ਨਾਲ ਨਹਾਉਣ ਨਾਲ ਅੱਖਾਂ ਵਿੱਚ ਵੀ ਨਮੀ ਦੀ ਕਮੀ ਹੋ ਜਾਂਦੀ ਹੈ। ਅੱਖਾਂ ਵਿੱਚ ਲਾਲਪਣ, ਖਾਰਸ ਅਤੇ ਵਾਰ-ਵਾਰ ਪਾਣੀ ਆਉਣ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅੱਖਾਂ ਦੇ ਆਸਪਾਸ ਚਮੜੀ ਤੇ ਝੁਰੜੀਆਂ ਆਉਣ ਲੱਗਦੀਆਂ ਹਨ।
ਜਿ਼ਆਦਾ ਦੇਰ ਤੱਕ ਗਰਮ ਪਾਣੀ ਨਾਲ ਨਹਾਉਣ ਨਾਲ ਪੁਰਸ਼ਾਂ ਵਿੱਚ ਪ੍ਰਜਣਨ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਉਹਨਾ ਦਾ ਸਪਰਮ ਕਾਊਟ ਘੱਟ ਹੁੰਦਾ । ਜਿਨ੍ਹਾਂ ਲੋਕਾਂ ਨੂੰ ਫਰਟੀਲਿੇਟੀ ਨਲਾ ਜੁੜੀ ਕੋਈ ਪ੍ਰਬਾਲਮ ਹੈ , ਉਹਨਾਂ ਲੋਕਾਂ ਨੂੰ ਗਰਮ ਪਾਣੀ ਨਾਲ ਬਿਲਕੁਲ ਨਹੀਂ ਨਹਾਉਣਾ ਚਾਹੀਦਾ ।
ਗਰਮ ਪਾਣੀ ਬਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਖੋਪੜੀ ਨੂੰ ਖੁਸ਼ਕ ਕਰਦਾ ਹੈ ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਦਾ ਅਤੇ ਵਾਲ ਟੁੱਟਦੇ/ ਝੜਦੇ ਹਨ।

ਸਵਾਲ ਭੋਜਨ ਕਰਨ ਸਾਰ ਕਿਉਂ ਨਹੀਂ ਨਹਾਉਣਾ ਚਾਹੀਦਾ ?
ਜਵਾਬ : ਆਯਰਵੇਦ ਡਾਕਟਰ ਰੇਖਾ ਰਾਧਾਮੋਨੀ ਦੇ ਮੁਤਾਬਿਕ ਨਹਾਉਣ ਨਾਲ ਸਾਡੀ ਬਾਡੀ ਠੰਢੀ ਹੋ ਜਾਂਦੀ ਹੈ। ਖਾਣਾ ਖਾਣ ਮਗਰੋਂ ਨਹਾ ਕੇ ਬਲਡ ਸਰਕੂਲੇਸ਼ਨ ਸਲੋ ਹੋ ਜਾਂਦਾ ਹੈ , ਜਿਸ ਨਾਲ ਪਾਚਣ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਭੋਜਨ ਪਚਾਉਣ ਲਈ ਸਰੀਰ ਨੂੰ ਵੱਧ ਸਮਾਂ ਅਤੇ ਊਰਜਾ ਦੀ ਜਰੂਰਤ ਹੁੰਦੀ ਹੈ। ਇਸ ਨਾਲ ਪੇਟ ‘ਚ ਗੜਬੜ , ਪਾਚਣ ਦੀ ਸਮੱਸਿਆ, ਤੇਜ਼ਾਬ, ਕਬਜ਼ ਆਦਿ ਦੀ ਸਮੱਸਿਆ ਵੱਧ ਜਾਂਦੀ ਹੈ। ਨਹਾਉਣ ਦਾ ਸਹੀ ਸਮਾਂ ਖਾਣੇ ਤੋਂ 1 ਤੋਂ ਤਿੰਨ ਘੰਟੇ ਪਹਿਲਾਂ ਦਾ ਹੈ।
ਸਵਾਲ : ਤੇਲ ਨਹਾਉਣ ਤੋਂ ਪਹਿਲਾਂ ਲਗਾਉਣਾ ਜਾਂ ਬਾਅਦ ਚ?
ਠੰਢ ਦੇ ਮੌਸਮ ‘ਚ ਨਹਾਉਣ ਤੋਂ ਪਹਿਲਾਂ ਅਤੇ ਨਹਾਉਣ ਤੋਂ ਬਾਅਦ ਤੇਲ ਲਗਾਉਣ ਦਾ ਫਾਇਦਾ ਹੁੰਦਾ ਹੈ। ਆਯਰਵੇਦ ਮੁਤਾਬਿਕ ਜੇ ਤੁਸੀਂ ਤੇਲ ਦੀ ਮਾਲਿਸ ਕਰਨਾ ਚਾਹੁੰਦੇ ਹੋ ਤਾਂ ਨਹਾਉਣ ਤੋਂ ਪਹਿਲਾਂ ਕਰੋ ਇਸ ਨਾਲ ਸ਼ਰੀਰ ਨੂੰ ਗਰਮਾਹਟ ਮਿਲਦੀ ਹੈ। ਇੱਕ ਘੰਟਾ ਪਹਿਲਾ ਤੇਲ ਲਗਾਉਣ ਨਾਲ ਤੇਲ ਸ਼ਰੀਰ ‘ਚ ਚੰਗੀ ਤਰ੍ਹਾਂ ਰਚ ਜਾਵੇਗਾ।
ਰੋਮਾਂ ਅਤੇ ਚਮੜੀ ‘ਚ ਨਮੀ ਬਰਕਰਾਰ ਰਹੇਗੀ ।
ਬਲੱਡ ਪ੍ਰਵਾਹ ਵੱਧ ਜਾਵੇਗਾ , ਟੈਨਸ਼ਨ ਅਤੇ ਡਿਪਰੈਸ਼ਲਨ ਨਹੀਂ ਹੋਵੇਗਾ।
ਮਾਸ਼ਪੇਸ਼ੀਆਂ ਠੀਕ ਰਹਿਣਗੀਆਂ, ਹੱਡੀਆਂ ਮਜਬੂਤ ਅਤੇ ਸਿਰ ਦੇ ਵਾਲਾਂ ਨੂੰ ਫਾਇਦਾ ਹੋਵੇਗਾ ।
ਨਹਾਉਣ ਤੋਂ ਬਾਅਦ ਕੋਈ ਬਦਾਮ ਦਾ ਤੇਲ , ਨਾਰੀਅਲ , ਚਿਆ ਬਟਰ ਜਾਂ ਜੈਤੂਨ ਦਾ ਤੇਲ ਲਗਾਉ ਜਦਕਿ ਸਰੋ ਦਾ ਤੇਲ ਲਗਾਉਣ ਨਾਲ ਧੂੜ ਮਿੱਟੀ ਚਿਪਕੇਗੀ ਅਤੇ ਮੁਸਾਮ ਬੰਦ ਹੋ ਜਾਣਗੇ।



















