ਕਹਾਣੀ ਬੀਐਮਡਬਲਿਊ ਦੀ

ਆਤਿਸ਼ ਕੁਮਾਰ

BMW ਜਿਸਦਾ ਪੂਰਾ ਨਾਂਮ ਬਾਵੇਰਿਅਨ ਮੋਟਰ ਵਰਕਸ । ਅੱਜ ਇਹ ਕੰਪਨੀ ਆਪਣੀ ਲਗਜ਼ਰੀ ਕਾਰਾਂ ਅਤੇ ਸੁਪਰ ਬਾਈਕਸ ਦੇ ਲਈ ਬਹੁਤ ਮਸ਼ਹੂਰ ਹੈ । ਪਰ ਇਹਦੀ ਸੁਰੂਆਤ ਕਾਰਾਂ ਜਾਂ ਬਾਈਕਸ ਬਣਾਉਣ ਨਾਲ ਨਹੀਂ ਹੋਈ ਸੀ ਇਹ ਜਹਾਜ਼ ਅਤੇ ਉਹਨਾ ਦੇ ਪੁਰਜੇ ਬਣਾਉਂਦੀ ਸੀ । ਜੇ ਜਰਮਨੀ ਪਹਿਲਾ ਵਿਸ਼ਵ ਯੁੱਧ ਨਾ ਹਾਰਦਾ ਤਾਂ ਸ਼ਾਇਦ ਬੀਐਮਡਬਲਿਓ ਅੱਜ ਵੀ ਉਹੀ ਕਰਦੀ ਹੁੰਦੀ । ਮੌਜੂਦਾ ਸਮੇਂ ‘ਚ ਬੀਐਮਡਬਲਿਓ ਇੰਡੀਆ ਆਪਣੀ ਰਿਕਾਰਡ ਵਿਕਰੀ ਕਰਕੇ ਚਰਚਾ ‘ਚ ਹੈ । 2022 ਵਿੱਚ ਕੰਪਨੀ ਦੀ ਇੰਡੀਅਨ ਮਾਰਕੀਟ ਵਿੱਚ 11 ਹਜ਼ਾਰ ਤੋਂ ਜਿ਼ਆਦਾ ਯੂਨਿਟ ਵਿਕੇ ਸਨ । ਇਹ ਇੱਕ ਕੈਲੰਡਰ ਸਾਲ ਵਿੱਚ ਕੰਪਨੀ ਦਾ ਸਿਖ਼ਰਲਾ ਅੰਕੜਾ ਹੈ।
ਬੀਐਮਡਬਲਿਓ ਦੀ ਸੁਰੂਆਤ 1916 ਵਿੱਚ ਹੋਈ ਅਤੇ ਇਸਦਾ ਸਫ਼ਰ ਐਨਾ ਸੌਖਾ ਨਹੀਂ ਰਿਹਾ । ਇਸ ਕੰਪਨੀ ਦੇ ਲਗਜਰੀ ਕਾਰ ਨਿਰਮਾਤਾ ਬਣਨ ਦਾ ਸਿੱਧਾ ਕੂਨੈਕਸ਼ਨ ਪਹਿਲੇ ਵਿਸ਼ਵ ਯੁੱਧ ਤੋ ਬਾਅਦ ਹੋਈ ਵਰਸਾਏ ਦੀ ਸੰਧੀ ਨਾਲ ਹੈ । ਜਰਮਨੀ ਦੇ ਮੈਕੇਨੀਕਲ ਇੰਜੀਨੀਅਰ ਕਾਰਲ ਰੈਪ ਨੇ ਬੀਐਮਡਬਲਿਊ ਦੀ ਸਥਾਪਨਾ ਕੀਤੀ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਇੱਕ ਕੰਪਨੀ ਬਣਾਈ ‘ਰੈਪ ਮੋਟਰਇਨਵਰਕ’ ਅਤੇ ਇਹੀ ਕੰਪਨੀ ਅੱਗੇ ਚੱਲ ਕੇ ਬਣੀ ਬੀਐਮਡਬਲਿਊ । ਉਦੋਂ ਰੈਪ ਕੰਪਨੀ ਸਿਰਫ਼ ਜਹਾਜਾਂ ਅਤੇ ਗੱਡੀਆਂ ਦੇ ਇੰਜਨ ਬਣਾਉਂਦੀ ਸੀ । ਪਰ ਜਰਮਨੀ ਦੀ ਹਾਰ ਤੋਂ ਬਾਅਦ ਬੀਐਮਡਬਲਿਊ ਤੇ ਜਹਾਜ਼ ਅਤੇ ਉਹਨਾਂ ਜੁੜੇ ਸਮਾਨ ਬਣਾਉਣ ਤੇ ਰੋਕ ਲਾ ਦਿੱਤੀ । ਇਸ ਵਿੱਚ ਰੈਪ ਦੀ ਕੰਪਨੀ ਨੂੰ ਨੁਕਸਾਨ ਤਾਂ ਹੋਇਆ ਪਰ ਉਹ ਇੱਥੇ ਰੁੱਕੇ ਨਹੀਂ ।
ਸਾਲ 1923 ਵਿੱਚ ਬੀਐਮਡਬਲਿਊ ਨੇ ਮੋਟਰ ਸਾਈਕਲ ਬਣਾਉਣ ਦੀ ਸੁਰੂਆਤ ਕੀਤੀ ਸੀ । ਸਭ ਤੋਂ ਪਹਿਲੀ ਮੋਟਰ ਸਾਈਕਲ ਦਾ ਨਾਂਮ ਰੱਖਿਆ ਗਿਆ ਬੀਐਮਡਬਲਿਊ ਆਰ 32 । ਇਸ ਤੋਂ ਬਾਅਦ ਕੰਪਨੀ ਨੇ 1928 ਵਿੱਚ ਕਾਰ ਬਣਾਉਣ ਦੀ ਸੋਚੀ ਅਤੇ ਆਟੋਮੋਬਾਈਲ ਬਿਗਨਿੰਗ ਨਾਂਮ ਦੀ ਕੰਪਨੀ ਨੂੰ ਖਰੀਦਿਆ । ਕੰਪਨੀ ਨੇ ਆਪਣੀ ਕਾਰ ਬੀਐਮਡਬਲਿਊ 3/15 ਦੇ ਨਾਂਮ ਤੇ ਮਾਰਕੀਟ ‘ਚ ਉਤਾਰੀ ।
‘1939 ਵਿੱਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੀਐਮਡਬਲਿਊ ਦੀ ਫੈਕਟਰੀ ਤੇ ਇੱਕ ਬੰਬ ਡਿੱਗਿਆ ਅਤੇ ਤਤਕਾਲੀ ਸੋਵਿਅਤ ਸੰਘ ਨੇ ਉਸਦੀਆਂ ਕਈ ਫੈਕਟਰੀਆਂ ‘ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਕਾਰ ਅਤੇ ਮੋਟਰ ਸਾਈਕਲ ਬਣਾਉਣ ਤੇ ਰੋਕ ਲਾ ਦਿੱਤੀ ਗਈ। 1947 ਵਿੱਚ ਜਾ ਕੇ ਕੰਪਨੀ ਨੂੰ ਵਾਪਸ ਮੋਟਰਸਾਈਕਲ ਬਣਾਉਣ ਦਾ ਅਧਿਕਾਰ ਮਿਲਿਆ ਅਤੇ 1951 ਵਿੱਚ ਕਾਰ ਬਣਾਉਣ ਉੱਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਗਈ। ਫਰ ਕੰਪਨੀ ਦੀ ਆਰਥਿਕ ਹਾਲਤ ਇਸ ਵਖਤ ਤੱਕ ਕਾਫ਼ੀ ਖਰਾਬ ਹੋ ਗਈ ਸੀ । ਇਸਦਾ ਸਮਾਧਾਨ ਲੱਭਣ ਲਈ ਕੰਪਨੀ ਨੇ ਰਾਜਨੀਤੀ ਬਦਲੀ ਅਤੇ 1500 ਕਾਰਾਂ ਇਕੱਠੀਆਂ ਪੇਸ਼ ਕੀਤੀਆਂ । ਉਹਨਾਂ ਦੀਆਂ ਕੀਮਤਾਂ ‘ਚ ਵੀ ਬਦਲਾਅ ਕੀਤਾ । ਇਸਦਾ ਫਾਇਦਾ ਇਹ ਹੋਇਆ ਕਿ ਡੁੱਬਣ ਕਿਨਾਰੇ ਖੜੀ ਬੀਐਮਡਬਲਿਊ ਨੂੰ ਵੱਡੀ ਰਾਹਤ ਮਿਲੀ । ਫਿਰ ਕੰਪਨੀ ਨੇ ਐਨੀਆਂ ਚੰਗੀਆਂ ਕਾਰਾਂ ਬਣਾਈਆਂ ਕਿ ਇਹ ਸਭ ਨੂੰ ਪਸੰਦ ਆਉਣ ਲੱਗੀਆਂ ਅਤੇ ਫਿਰ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ।

ਬੀਐਮਡਬਲਿਊ ਜਾਂ ਬੀਐਮਵੀ
ਕਈ ਲੋਕਾਂ ਨੂੰ ਕਾਰ ਬ੍ਰਾਂਡ ਦੇ ਨਾਂਮ ਦਾ ਉਚਾਰਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਖਾਸਕਰ ਜਦੋਂ ਇਹ ਲੋਕ ਜਰਮਨੀ ਜਾਂ ਫ੍ਰਾਂਸ ਤੋਂ ਹੋਣ । ਬ੍ਰਿਟੇਨ ਦੇ ਇੱਕ ਸਰਵੇ ਮੁਤਾਬਿਕ ਲਗਭਗ 95 ਪ੍ਰਤੀ ਲੋਕ ਬੀਐਮਡਬਲਿਊ ਦੇ ਨਾਂਮ ਨੂੰ ਗਲਤ ਉਚਾਰਣ ਕਰਦੇ ਹਨ। ਬੀਐਮਡਬਲਿਊ ਇਹਨਾ ਤਿੰਨ ਅੱਖਰਾਂ ਨੂੰ ਅੰਗਰੇਜੀ ਨਹੀਂ ਬਲਕਿ ਜਰਮਨ ਭਾਸ਼ਾਂ ਦੀ ਤਰ੍ਹਾਂ ਪੜੋਂਗੇ ਤਾਂ ਇਸਦਾ ਸਹੀ ਉਚਾਰਣ ਕਰ ਪਾਉਂਗੇ । ਅਸਲ ‘ਚ ਜਰਮਨੀ ਵਿੱਚ ‘ਬੀਐਮਡਬਲਿਊ’ ਦੀ ਬਜਾਏ ਇਸ ਨੂੰ ‘ ਬੀ ਐਮ ਵੀ ’ ਪੜਿਆ ਜਾਂਦਾ ਹੈ।
ਰੋਲਿਸ ਰਾਇਸ ਅਤੇ ਮਿਨੀ ਦੀ ਵੀ ਪੈਰੇਂਟ ਕੰਪਨੀ ਬੀਐਮਡਬਲਿਊ
ਬੀਐਮਡਬਲਿਊ ਨੇ 1994 ਵਿੱਚ ਮਿਨੀ ਨੂੰ ਖਰੀਦ ਲਿਆ ਅਤੇ ਉਦੋਂ ਇਹ ਇਸਦੀ ਪੈਰੇਂਟ ਕੰਪਨੀ ਬਣੀ ਹੋਈ ਹੈ। ਮਿਨੀ ਪਹਿਲਾਂ ਦੋ ਅਲੱਗ-ਅਲੱਗ ਮਾਡਲ ਨਾਲ ਚੱਲ ਰਹੀ ਸੀ , ਆਸਿਟਨ ਮਿਨੀ ਅਤੇ ਮਾਰਿਸ ਮਿਨੀ । ਬੀਐਮਡਬਲਿਊ ਦੇ ਖਰੀਦਣ ਦੇ ਇੱਕ ਸਾਲ ਬਾਅਦ ਹੀ ਆਟੋਕਾਰ ਮੈਗਜੀਨ ਨੇ ਮਿਨੀ ਨੂੰ ‘ਕਾਰ ਆਫ ਦਾ ਸੇੁਚੁਰੀ’ ਐਵਾਰਡ ਦਿੱਤਾ । ਉੱਥੇ, ਦੁਨੀਆਂ ਦੀ ਸਭ ਤੋਂ ਜਿ਼ਆਦਾ ਲਗਜ਼ੀਰੀਅਸ ਕਾਰ ਬ੍ਰਾਂਡ ਰੋਲਸ ਰਾਇਸ ਦੀ ਵੀ ਪੈਰੇਂਟ ਕੰਪਨੀ ਬੀਐਮਡਬਲਿਊ ਹੈ। ਬੀਐਮਡਬਲਿਊ ਨੇ 1998 ਵਿੱਚ ਸਭ ਤੋਂ ਪਹਿਲਾਂ ਰੋਲਸ ਰਾਇਸ ਦਾ ਇੱਕ ਛੋਟੇ ਜਿਹੇ ਹਿੱਸੇ ਨੂੰ ਖਰੀਦਿਆ । ਫਿਰ ਲੰਬੀ ਲੜਾਈ ਅਤੇ ਗੱਲਬਾਤ ਮਗਰੋਂ 2002 ਦੇ ਅਖ਼ੀਰ ਵਿੱਚ ਪੂਰੀ ਕੰਪਨੀ ਦਾ ਅਧਿਕਾਰ ਬੀਐਮਡਬਲਿਊ ਕੋਲ ਆ ਗਿਆ । 2003 ਤੋਂ ਬਾਅਦ ਰੋਲਸ ਰਾਇਸ ਦੀ ਜਿੰਨੀਆਂ ਵੀ ਕਾਰਾਂ ਬਣੀਆਂ ਉਹ ਸਾਰੀਆਂ ਬੀਐਮਡਬਲਿਊ ਦੀ ਨਿਗਰਾਨੀ ਹੇਠ ਬਣੀਆਂ ।

Total Views: 477 ,
Real Estate