![]()
ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋਣੀ ਹੈ ਪਰ ਪਠਾਨ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਹਿਮਦਾਬਾਦ ‘ਚ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਮਾਲ ‘ਚ ਹੰਗਾਮਾ ਹੋ ਗਿਆ ਹੈ। ਬਜਰੰਗ ਦਲ ਦੇ ਵਰਕਰਾਂ ਨੇ ਮਾਲ ‘ਚ ਆ ਕੇ ਥੀਏਟਰ ‘ਚ ਹੰਗਾਮਾ ਕਰ ਦਿੱਤਾ। ਅਹਿਮਦਾਬਾਦ ਵਿੱਚ ਵਸਤਰਪੁਰ ਝੀਲ ਨੇੜੇ ਅਲਫ਼ਾ ਵਨ ਮਾਲ ਵਿੱਚ ਬਜਰੰਗ ਦਲ ਦੇ ਕਾਰਕੁਨਾਂ ਫਿਲਮ ਪਠਾਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਹੋਰ ਸਟਾਰ ਕਾਸਟ ਦੀਆਂ ਤਸਵੀਰਾਂ ਨੂੰ ਨੁਕਸਾਨ ਪਹੁੰਚਾਇਆ। ਦੂਜੇ ਪਾਸੇ ਜੇਕਰ ਇਹ ਫਿਲਮ ਦੇ ਰਿਲੀਜ਼ ਹੋਣ ‘ਤੇ ਹੋਰ ਤਿੱਖੇ ਅੰਦੋਲਨ ਦੀ ਚਿਤਾਵਨੀ ਦਿੱਤੀ। 12 ਦਸੰਬਰ ਨੂੰ ਪਠਾਨ ਫਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਰਿਲੀਜ਼ ਹੋਇਆ ਸੀ। ਇਸ ਗੀਤ ‘ਚ ਦੀਪਿਕਾ ਪਾਦੂਕੋਣ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।
ਬੇਸ਼ਰਮ ਰੰਗ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਕਈ ਥਾਵਾਂ ‘ਤੇ ਪਠਾਨ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਹਾਲ ਹੀ ‘ਚ ਸੈਂਸਰ ਬੋਰਡ ਨੇ ਪਠਾਨ ਫਿਲਮ ‘ਚ ਬਦਲਾਅ ਦੇ ਹੁਕਮ ਦਿੱਤੇ ਹਨ।
#WATCH | Gujarat | Bajrang Dal workers protest against the promotion of Shah Rukh Khan's movie 'Pathaan' at a mall in the Karnavati area of Ahmedabad (04.01)
(Video source: Bajrang Dal Gujarat's Twitter handle) pic.twitter.com/NelX45R9h7
— ANI (@ANI) January 5, 2023



















