ਮਾਘੀ ਮੇਲੇ ‘ਤੇ 14,15 ਅਤੇ 16 ਜਨਵਰੀ ਨੂੰ ਸਪੈਸ਼ਲ ਗੱਡੀਆਂ ਚੱਲਣਗੀਆਂ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਘੁਮਾਣ) ਉੱਤਰੀ ਰੇਲਵੇ ਮੰਡਲ ਫਿਰੋਜ਼ਪੁਰ ਨੇ ਆਪਣੇ ਪੱਤਰ ਨੰਬਰ: 701-T/22 Pt-1 ਮਿਤੀ 02/01/2023 ਰਾਹੀਂ ਸੂਚਿਤ ਕੀਤਾ ਹੈ ਕਿ ਰੇਲਵੇ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਮੇਲੇ ‘ਤੇ 14 ਜਨਵਰੀ ਤੋਂ 16 ਜਨਵਰੀ ਤੱਕ 3 ਦਿਨਾਂ ਲਈ ਬਠਿੰਡਾ-ਫਾਜਿਲਕਾ-ਬਠਿੰਡਾ ਰੇਲ ਸੈਕਸ਼ਨ ‘ਤੇ ਸਪੈਸ਼ਲ ਮੁਸਾਫਰ ਰੇਲ ਗੱਡੀਆਂ ਚਲਾਵੇਗਾ। ਬਠਿੰਡਾ ਤੋਂ ਸਵੇਰੇ 8 ਵਜੇ ਚੱਲ ਕੇ ਜੈਤੋ 8:40, ਕੋਟਕਪੂਰਾ 9:03, ਬਰੀਵਾਲਾ 9:25, ਸ੍ਰੀ ਮੁਕਤਸਰ ਸਾਹਿਬ 9:47, ਲੱਖੇਵਾਲੀ 10:40 ਅਤੇ ਫਾਜਿਲਕਾ 11:50 ‘ਤੇ ਪੁੱਜੇਗੀ ਅਤੇ ਫਾਜਿਲਕਾ ਤੋਂ ਸ਼ਾਮ 5 ਵਜੇ ਚੱਲ ਕੇ ਸ੍ਰੀ ਮੁਕਤਸਰ ਸਾਹਿਬ 6 ਵਜੇ , ਕੋਟਕਪੂਰਾ 7:20 ਅਤੇ ਬਠਿੰਡਾ ਰਾਤ 9 ਵਜੇ ਪੁੱਜੇਗੀ। ਨਾਰਦਨ ਰੇਲਵੇ ਪੈਸਿੰਜਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ , ਜਨਰਲ ਸਕੱਤਰ ਸ਼ਾਮ ਲਾਲ ਗੋਇਲ ਅਤੇ ਸਮਿਤੀ ਦੇ ਮੈਂਬਰਾਨ ਨੇ ਮਾਨਯੋਗ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਦੇ ਅਧਿਕਾਰੀਆਂ ਦਾ ਮਾਘੀ ਮੇਲੇ ‘ਤੇ ਨੱਤ ਮਸਤਕ ਹੋਣ ਆਈਆਂ ਸੰਗਤਾਂ ਨੂੰ ਇਹ ਸਹੂਲਤ ਦੇਣ ‘ਤੇ ਧੰਨਵਾਦ ਕੀਤਾ।
Total Views: 298 ,
Real Estate