
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਮੰਨਿਆ ਕਿ ਉਹ ‘ਕਿਸੇ ਵੇਲੇ ਪਲੇਅਬੁਆਏ’ ਸਨ। ਕਾਬਿਲੇਗੌਰ ਹੈ ਕਿ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਨੂੰ ‘ਪਲੇਅਬੁਆਇ’ ਕਿਹਾ ਸੀ। ਖ਼ਾਨ ਨੇ ਲਾਹੌਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ‘‘ਜਨਰਲ ਬਾਜਵਾ ਨੇ ਮੈਨੂੰ ਪਲੇਅਬੁਆਇ ਕਿਹਾ ਸੀ, ਤੇ ਜਵਾਬ ਵਿੱਚ, ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ‘ਹਾਂ, ਮੈਂ ਕਦੇੇ ਪਲੇਅਬੁਆਇ ਸੀ।’ ਬਾਜਵਾ ਨੇ ਪਿੱਠ ਵਿਚ ਛੁਰਾ ਮਾਰਿਆ ਤੇ ਨਾਲੋ-ਨਾਲ ਹਮਦਰਦੀ ਵੀ ਵਿਖਾਈ।’’ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਬਾਜਵਾ ਦੀ ਅਜੇ ਵੀ ਪਾਕਿਸਤਾਨੀ ਫੌਜ ਵਿੱਚ ਪੁੱਛ-ਪ੍ਰਤੀਤ ਹੈ। ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਖ਼ਾਨ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਪਾਕਿਸਤਾਨ ਵਿੱਚ ਹਕੂਮਤ ਇਕ ਵਿਅਕਤੀ ਦਾ ਨਾਂ ਹੈ।’’ ਬਾਜਵਾ ਨਾਲ ਆਪਣੇ ਰਿਸ਼ਤਿਆਂ ਦੀ ਗੱਲ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਫ਼ੌਜ ਮੁਖੀ ਦੇਸ਼ ਵਿੱਚ ਜਵਾਬਦੇਹੀ ਦੇ ਖਿਲਾਫ਼ ਸੀ, ਜਿਸ ਕਰਕੇ ਉਨ੍ਹਾਂ ਦੇ ਰਿਸ਼ਤੇ ਵਿਗੜੇ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮੀ ਅਸੈਂਬਲੀ ਵਿੱਚ ਵਾਪਸ ਜਾਣ ਦਾ ਕੋਈ ਫਾਇਦਾ ਨਹੀਂ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਨੇ ਸੋਮਵਾਰ ਨੂੰ ਆਪਣੇ ਲਾਹੌਰ ਸਥਿਤ ਘਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨਾਲ ਜੁੜੇ ‘ਗੰਦੇ ਆਡੀਓ’ ਬਾਰੇ ਗੱਲ ਕੀਤੀ।ਇਮਰਾਨ ਖਾਨ ਨੇ ਕਿਹਾ, ‘ਅਸੀਂ ਗੰਦੇ ਆਡੀਓ ਅਤੇ ਵੀਡੀਓ ਰਾਹੀਂ ਆਪਣੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਾਂ?’ ਉਨ੍ਹਾਂ ਅਜਿਹੇ ਆਡੀਓਜ਼ ਰਿਕਾਰਡ ਕਰਨ ਲਈ ਅਸਿੱਧੇ ਤੌਰ ‘ਤੇ ਸਰਕਾਰੀ ਅਦਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇਮਰਾਨ ਖਾਨ ਦੇ ਤਿੰਨ ਕਥਿਤ ਆਡੀਓ ਕਲਿੱਪ ਲੀਕ ਹੋਏ ਸਨ। ਹਾਲਾਂਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਇਹ ਆਡੀਓ ਕਲਿੱਪ ਅਸਲੀ ਹਨ ਅਤੇ ਇਸੇ ਤਰ੍ਹਾਂ ਖਾਨ ਦੀਆਂ ਵੀਡੀਓ ਕਲਿੱਪ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਸਕਦੀਆਂ ਹਨ।
Total Views: 287 ,
Real Estate



















