ਗੈਂਗਸਟਰ ਕੁਲਦੀਪ ਨਰੂਆਣਾ ਦੇ ਕਰੀਬੀ ਅਜ਼ੀਜ਼ ਖ਼ਾਨ ਦੀ ਸੜਕ ਹਾਦਸੇ ‘ਚ ਮੌਤ


ਪਿਛਲੇ ਸਮੇਂ ‘ਚ ਕਤਲ ਕੀਤੇ ਗਏ ਗੈਂਗਸਟਰ ਕੁਲਦੀਪ ਨਰੂਆਣਾ ਦੇ ਕਰੀਬੀ ਤੇ ਤਲਵੰਡੀ ਸਾਬੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜ਼ੀਜ਼ ਖ਼ਾਨ ਦੀ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਧੁੰਦ ਕਾਰਨ ਵਾਪਰੇ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਉਸ ਦਾ ਸੁਰੱਖਿਆ ਮੁਲਾਜ਼ਮ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਰਾਤ 2 ਵਜੇ ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਸਕਾਰਪੀਓ ਗੱਡੀ ਧੁੰਦ ਕਾਰਨ ਡਿਵਾਈਡਰ ਉਤੇ ਟਕਰਾ ਗਈ ਜਿਸ ਕਾਰਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਅਤੇ ਗੰਨਮੈਨ ਗੰਭੀਰ ਰੂਪ ਵਿਚ ਫੱਟੜ ਹੋ ਗਿਆ।
ਹਾਦਸੇ ਮਗਰੋਂ ਅਜ਼ੀਜ਼ ਖ਼ਾਨ ਅਤੇ ਉਸ ਦੇ ਸੁਰੱਖਿਆ ਮੁਲਾਜ਼ਮ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਅਜ਼ੀਜ਼ ਖ਼ਾਨ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰੱਖਿਆ ਮੁਲਾਜ਼ਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Total Views: 165 ,
Real Estate