ਨਵੀਂ ਚੱਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਛਮੀ ਬੰਗਾਲ ‘ਚ ਪਥਰਾਅ

ਪੱਛਮੀ ਬੰਗਾਲ ਵਿੱਚ ਹਾਲ ਹੀ ਵਿੱਚ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈਸ ਟਰੇਨ ਉੱਤੇ ਪਥਰਾਅ ਦੀ ਘਟਨਾ ਸੋਮਵਾਰ ਨੂੰ ਸਾਹਮਣੇ ਆਈ ਹੈ। ਮਾਲਦਾ ਜ਼ਿਲ੍ਹੇ ਦੇ ਕੁਮਾਰਗੰਜ ਨੇੜੇ ਨਿਊ ਜਲਪਾਈਗੁੜੀ ਤੋਂ ਹਾਵੜਾ ਪਰਤ ਰਹੀ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ। ਦੱਸਿਆ ਗਿਆ ਹੈ ਕਿ ਪਥਰਾਅ ਕਾਰਨ ਟਰੇਨ ਦੇ ਸੀ-13 ਕੋਚ ਦੇ ਫਾਟਕ ਦੇ ਸ਼ੀਸ਼ੇ ‘ਚ ਵੀ ਦਰਾਰ ਆ ਗਈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਟੀਐਮਸੀ ਵਰਕਰਾਂ ‘ਤੇ ਵੰਦੇ ਭਾਰਤ ਟਰੇਨ ‘ਤੇ ਪੱਥਰ ਸੁੱਟਣ ਦਾ ਦੋਸ਼ ਲਗਾਇਆ ਹੈ।
ਵੰਦੇ ਭਾਰਤ ਐਕਸਪ੍ਰੈਸ 30 ਦਸੰਬਰ, 2022 ਨੂੰ ਹਾਵੜਾ ਅਤੇ ਨਿਊ ਜਲਪਾਈਗੁੜੀ ਵਿਚਕਾਰ ਚੱਲਣੀ ਸ਼ੁਰੂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ‘ਚ ਇਸ ਰੇਲਗੱਡੀ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਸ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ, ਪਰ ਕਾਰਵਾਈ ਦੇ 2 ਦਿਨ ਬਾਅਦ ਹੀ ਅਜਿਹੀ ਘਟਨਾ ਦਾ ਵਾਪਰਨਾ ਇਸ ਦੀ ਸੁਰੱਖਿਆ ‘ਤੇ ਕਈ ਸਵਾਲ ਖੜ੍ਹੇ ਕਰਦਾ ਹੈ।

Total Views: 225 ,
Real Estate