ਆਸਟ੍ਰੇਲੀਆ : ਪਰਥ ‘ਚ ਨਿਊ ਕਾਉਂਟੀ ਹੋਟਲ ਵਿੱਚ ਲੱਗੀ ਭਿਆਨਕ ਅੱਗ

ਆਸਟ੍ਰੇਲੀਆ ਦੇ ਸਕਾਟਲੈਂਡ ਵਿੱਚ ਕਸਬੇ ਪਰਥ ਦੇ ਨਿਊ ਕਾਉਂਟੀ ਹੋਟਲ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਹੋਟਲ ਵਿੱਚ ਅੱਗ ਨੂੰ ਕਾਬੂ ਕਰਨ ਲਈ 60 ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਅਤੇ 9 ਫਾਇਰ ਟਰੱਕਾਂ ਸਮੇਤ ਐਮਰਜੈਂਸੀ ਸੇਵਾਵਾਂ 21 ਐਂਬੂਲੈਂਸ ਅਮਲੇ ਨੂੰ ਕਾਉਂਟੀ ਪਲੇਸ ਦੇ ਨਿਊ ਕਾਉਂਟੀ ਹੋਟਲ ਵਿੱਚ ਲਗਭਗ 05:10 ਵਜੇ ਬੁਲਾਇਆ ਗਿਆ ।
ਸੁਰੱਖਿਆ ਦੇ ਮੱਦੇਨਜ਼ਰ ਹੋਟਲ ਦੇ ਮਹਿਮਾਨਾਂ ਅਤੇ ਆਸ-ਪਾਸ ਦੇ ਫਲੈਟਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਕਰੀਬ ਸਾਢੇ ਛੇ ਵਜੇ ਅੱਗ ਬੁਝਾਈ ਗਈ ਅਤੇ ਬਾਅਦ ਵਿੱਚ ਕੀਤੀ ਗਈ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੌਰਾਨ ਇਹ ਲਾਸ਼ਾਂ ਬਰਾਮਦ ਹੋਈਆਂ ਹਨ। ਵੱਡੀ ਗਿਣਤੀ ਵਿੱਚ ਪੁਲਿਸ ਅਤੇ ਫਾਇਰਫਾਈਟਰ ਘਟਨਾ ਸਥਾਨ ‘ਤੇ ਮੌਜੂਦ ਰਹੇ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਕਿਹਾ ਕਿ ਭਿਆਨਕ ਅੱਗ ਵਿੱਚ ਇੱਕ ਕੁੱਤੇ ਦੀ ਵੀ ਮੌਤ ਹੋ ਗਈ।
ਸਿਟੀ ਸੈਂਟਰ ਸਟ੍ਰੀਟ ਦੇ ਵਸਨੀਕਾਂ ਨੇ ਸਦਮੇ ਦੀ ਗੱਲ ਕਰਦਿਆਂ ਕਿਹਾ ਕਿ ਅਜਿਹਾ ਦੁਖਾਂਤ ਨਵੇਂ ਸਾਲ ਦੇ ਦੂਜੇ ਦਿਨ ਵਾਪਰਿਆ ਹੈ।

Total Views: 189 ,
Real Estate