ਮੈਕਸੀਕੋ ਦੀ ਕੰਧ ਟੱਪ ਰਹੇ ਗੁਜਰਾਤੀ ਵਿਅਕਤੀ ਦੀ ਮੌਤ,ਪਤਨੀ ਕੰਧ ਤੋਂ ਦੂਜੇ ਪਾਸੇ ਅਮਰੀਕਾ ਵੱਲ ਡਿੱਗ ਕੇ ਹੋਈ ਜ਼ਖਮੀ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਲਈ ਆਪਣੀ ਪਤਨੀ ਤੇ ਬੱਚੇ ਸਣੇ ਮੈਕਸੀਕੋ ਦੀ ਕੰਧ ਟੱਪਦੇ ਇੱਕ ਗੁਜਰਾਤੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਤੇ ਬੱਚਾ ਗੰਭੀਰ ਜ਼ਖਮੀ ਹੋ ਗਏ।
ਭਾਵੇਂ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਅਮਰੀਕਾ ਜਾਣ ਦੇ ਚੱਕਰ ਵਿੱਚ ਮੌਤ ਹੋ ਚੁੱਕੀ ਹੈ,ਪਰ ਫਿਰ ਵੀ ਲੋਕਾਂ ਦਾ ਇਸ ਵਾਸੇ ਰੁਝਾਨ ਵਧ ਰਿਹਾ ਹੈ। ਬੀਤੇ ਸਾਲ ਜਿੱਥੇ ਕੈਨੇਡਾ ਵਾਲੇ ਪਾਸਿਓਂ ਅਮਰੀਕੀ ਸਰਹੱਦ ਪਾਰ ਕਰ ਰਹੇ 4 ਜੀਆਂ ਦਾ ਗੁਜਰਾਤੀ ਪਰਿਵਾਰ ਠੰਢ ਵਿੱਚ ਜਮ ਕੇ ਮੌਤ ਦੇ ਮੂੰਹ ਚਲਾ ਗਿਆ ਸੀ।

Total Views: 214 ,
Real Estate