ਚੀਨ ‘ਚ ਇੱਕੋ ਦਿਨ ਵਿੱਚ ਸਾਢੇ 3 ਕਰੋੜ ਤੋਂ ਵੱਧ ਲੋਕਾਂ ਨੂੰ ਹੋਇਆ ਕੋਰੋਨਾ !

ਚੀਨ ਵਿੱਚ ਇਸ ਹਫਤੇ ਇਕ ਦਿਨ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 3 ਕਰੋੜ 70 ਲੱਖ ਹੋ ਗਈ ਹੈ। ਚੀਨ ਦੇ ਸਿਹਤ ਵਿਭਾਗ ਮੁਤਾਬਕ ਇਹ ਅੰਕੜਾ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੱਕ ਦਿਨ ਵਿੱਚ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਬੈਠਕ ਤੋਂ ਸਾਹਮਣੇ ਆਏ ਅੰਕੜਿਆਂ ਮੁਤਾਬਕ ਦਸੰਬਰ ਦੇ ਪਹਿਲੇ 20 ਦਿਨਾਂ ‘ਚ ਦੇਸ਼ ‘ਚ 24.8 ਕਰੋੜ ਲੋਕ 18 ਫੀਸਦੀ ਆਬਾਦੀ ਵਾਇਰਸ ਦੇ ਸੰਪਰਕ ‘ਚ ਆਈ ਹੈ। ਜੇ ਇਹ ਅੰਕੜਾ ਸਹੀ ਹੈ ਤਾਂ ਇਹ ਗਿਣਤੀ ਜਨਵਰੀ 2022 ਦੇ ਅੰਕੜਿਆਂ ਨੂੰ ਮਾਤ ਦੇਵੇਗੀ। ਇਸ ਸਾਲ ਜਨਵਰੀ ਵਿੱਚ ਕੋਰੋਨਾ ਨਾਲ ਸੰਕਰਮਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 40 ਲੱਖ ਸੀ।
ਚੀਨ ਦੇ ਦੱਖਣ-ਪੂਰਬ ‘ਚ ਸਿਚੁਆਨ ਅਤੇ ਰਾਜਧਾਨੀ ਬੀਜਿੰਗ ‘ਚ ਅੱਧੇ ਲੋਕ ਕੋਰੋਨਾ ਵਾਇਰਸ ਨਾਲ ਪੀੜਿਤ ਹੋਏ ਹਨ।
ਹਾਲਾਂਕਿ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਅੰਕੜਾ ਚੀਨ ਕੋਲ ਕਿਵੇਂ ਆਇਆ। ਕਿਉਂਕਿ, ਉਸਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਪੀਸੀਆਰ ਟੈਸਟਿੰਗ ਬੂਥ ਬੰਦ ਕਰ ਦਿੱਤੇ ਹਨ। ਅਜਿਹੇ ਹਾਲਾਤ ਵਿੱਚ ਮਹਾਂਮਾਰੀ ਦੇ ਵਿਚਕਾਰ ਲਾਗ ਦਾ ਸਹੀ ਅੰਕੜਾ ਪ੍ਰਾਪਤ ਕਰਨਾ ਮੁਸ਼ਕਲ ਹੈ। ਹੁਣ ਇਕ ਪਾਸੇ ਚੀਨ ਦੇ ਲੋਕ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਤੇਜ਼ੀ ਨਾਲ ਐਂਟੀਜੇਨ ਟੈਸਟ ਕਰਵਾ ਰਹੇ ਹਨ । ਸਰਕਾਰ ਨੇ ਕੋਰੋਨਾ ਦੇ ਲੱਛਣ ਰਹਿਤ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ ਨੂੰ ਪ੍ਰਕਾਸ਼ਿਤ ਕਰਨਾ ਵੀ ਬੰਦ ਕਰ ਦਿੱਤਾ ਹੈ।
ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਸੰਬਰ ਤੋਂ ਜਨਵਰੀ ਦੇ ਅੰਤ ਤੱਕ ਚੀਨ ਵਿੱਚ ਕੋਰੋਨਾ ਦਾ ਪੀਕ ਆਏਗਾ। ਸ਼ੇਨਜ਼ੇਨ, ਸ਼ੰਘਾਈ ਅਤੇ ਚੋਂਗਕਿੰਗ ਵਿੱਚ ਵੀ ਮਾਮਲੇ ਲਗਾਤਾਰ ਵੱਧ ਰਹੇ ਹਨ।

Total Views: 381 ,
Real Estate