
ਚੀਨ ਵਿੱਚ ਕੋਰੋਨਾਵਾਇਰਸ ਦੇ ਇੱਕ ਨਵੇਂ ਵੇਰੀਐਂਟ ਦੇ ਸਰਗਰਮ ਹੋਣ ਨਾਲ ਲਾਗ਼ ਦੇ ਮਾਮਲੇ ਵੱਧਣ ਨੇ ਦੁਨੀਆਂ ਭਰ ਵਿੱਚ ਲੋਕਾਂ ਤੇ ਸਿਹਤ ਅਧਿਕਾਰੀਆਂ ਨੂੰ ਮੁੜ ਚੌਕਸ ਤੇ ਫ਼ਿਕਰਮੰਦ ਕਰ ਦਿੱਤਾ ਹੈ। ਚੀਨ ਵਿੱਚ ਕੋਰੋਨਾ ਦੀ ਲਾਗ਼ ਦੇ ਮਾਮਲੇ ਹੁਣ ਤੱਕ ਸਭ ਤੋਂ ਵੱਧ ਤੇਜ਼ੀ ਨਾਲ ਵੱਧੇ ਹਨ। ਚੀਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ 80 ਕਰੋੜ ਲੋਕ ਨੂੰ ਲਾਗ਼ ਪ੍ਰਭਾਵਿਤ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਚੀਨ ਵਿੱਚ ਕੋਰੋਨਾ ਦੇ ਮਾਮਲੇ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੀਨ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਦੇ ਪ੍ਰਕੋਪ ਲਈ ਸੰਭਾਵਿਤ ਤੌਰ ’ਤੇ ਓਮੀਕਰੋਨ ਦੇ ਸਬਵੇਰੀਐਂਟ ਬੀਐੱਫ਼.7 (ਭਢ.7) ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਮਾਹਰਾਂ ਮੁਤਾਬਕ ਇਹ ਵੇਰੀਐਂਟ ਵਧੇਰੇ ਘਾਤਕ ਤੇ ਤੇਜ਼ੀ ਨਾਲ ਫ਼ੈਲਣ ਵਾਲਾ ਹੈ।
ਚੀਨ ਤੋਂ ਇਲਾਵਾ ਜਪਾਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।
Total Views: 585 ,
Real Estate



















