![]()
ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਲਗਾਤਾਰ ਫਿਰ ਵਧਣ ਦੇ ਖਤਰੇ ਨੂੰ ਦੇਖਦਿਆ ਭਾਰਤ ਦੀਆਂ ਜਿਆਦਾਤਰ ਸੂਬਾ ਸਰਕਾਰਾਂ ਹਰਕਤ ਵਿੱਚ ਆਈਆਂ ਹਨ । ਦਿੱਲੀ ਵਿੱਚ ਵੀ ਕੇਜਰੀਵਾਲ ਸਰਕਾਰ ਵੀ ਸਤਰਕ ਹੋ ਗਈ ਹੈ , ਪਿਛਲੀ ਲਹਿਰ ਦੌਰਾਨ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਤਕਾਲੀ ਮੀਟਿੰਗ ਬੁਲਾਈ ਹੈ। ਮਹਾਰਾਸ਼ਟਰ ਵੀ ਕੋਵਿਡ ਅਲਰਟ ‘ਤੇ ਹੈ। ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਮਹਾਰਾਸ਼ਟਰ ਵਿੱਚ ਵਰਤਮਾਨ ਵਿੱਚ 132 ਸਰਗਰਮ ਕੋਵਿਡ ਕੇਸ ਹਨ। ਇਸ ਕਾਰਨ ਲਗਭਗ 17 ਬੱਚਿਆਂ ਦੀ ਜਾਨ ਜਾ ਚੁੱਕੀ ਹੈ, ਇਸ ਲਈ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਟੀਕਾਕਰਨ ਨੂੰ ਤੇਜ਼ ਕਰਨ ਲਈ ਸੇਵਾਮੁਕਤ ਨਰਸਾਂ ਦੀ ਭਾਲ ਕਰ ਰਹੀ ਹੈ।
ਚਾਈਨਾ ਵਿੱਚ ਕੋਰੋਨਾ ਦੇ ਓਮਿਕ੍ਰਾਨ ਵੇਰੈਂਟ ਨੇ ਇਸ ਸਮੇਂ ਕਹਿਰ ਵਰ੍ਹਾ ਦਿੱਤਾ ਹੈ । ਇਸ ਦੇ ਚਾਰ ਕੇਸ ਭਾਰਤ ਵਿੱਚ ਵੀ ਮਿਲੇ ਹਨ।
ਚੀਨ ਵਿੱਚ ਕਰੋਨਾ ਵਧਣ ਦੇ ਮਾਮਲੇ ਨੇ ਭਾਰਤ ਸਮੇਤ ਦੁਨੀਆ ਭਰ ਵਿੱਚ ਚਿੰਤਾ ਵਧਾ ਦਿੱਤੀ ਹੈ। ਅਧਿਕਾਰੀ ਸੂਤਰਾਂ ਨੇ ਬੁਧਵਾਰ ਨੂੰ ਜਾਣਕਾਰੀ ਦਿੱਤੀ ਕਿ Insacog ਡੇਟਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਾਰ BF.7 ਵੇਰੀਐਂਟ ਗੁਜਰਾਤ ਅਤੇ ਓਡਿਸ਼ਾ ਵਿੱਚ ਮਿਲੇ ਹਨ । ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਸੁਭਾਨਪੁਰ ਖੇਤਰ ਵਿੱਚ ਰਹਿਣ ਵਾਲੀ 61 ਸਾਲ ਬੀਬੀ 11 ਸਤੰਬਰ 2022 ਨੂੰ ਅਮਰੀਕਾ ਤੋਂ ਆਈ ਸੀ ਅਤੇ ਉਹ 18 ਸਤੰਬਰ ਕੋਵਿਡ -19 ਪੌਜਿਤਿਵ ਪਾਈ ਗਈ ਸੀ ।ਗੌਰਤਲਬ ਹੈ ਕਿ ਚੀਨ ‘ਚ ਕੋਰੋਨਾ (ਕੋਵਿਡ) ਦੇ ਵਧਦੇ ਮਾਮਲੇ ਦੇ ਮੱਦੇਨਜ਼ਰ ਭਾਰਤ ਸਤਰਕ ਹੈ । ਕੇਂਦਰ ਸਰਕਾਰ ਕੋਰੋਨਾ ਦੇ ਮਾਮਲਿਆਂ ‘ਤੇ ਨਜ਼ਰ ਰੱਖ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਇਸ ਸਿਲਸਿਲੇ ਵਿੱਚ ਅੱਜ ਚੋਟੀ ਦੇ ਅਧਿਕਾਰੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਰੋਗ ਦੀ ਸਥਿਤੀ ‘ਤੇ ਸਮੀਖਿਆ ਬੈਠਕ ਕੀਤੀ।



















