
ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਦੌਰਾਨ ਯੁਕ੍ਰੇਨ ਦੇ ਰਾਸ਼ਟਰਪਤੀ ਅਮਰੀਕਾ ਪਹੁੰਚੇ ਹਨ । ਰੂਸ ਦੇ ਨਾਲ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ। ਰਾਸ਼ਟਰਪਤੀ ਜ਼ੇਲਸਕੀ ਨੇ ਕਿਹਾ ਕਿ ਯਾਤਰਾ ਦਾ ਉਦੇਸ਼ ਸਰਦੀਆਂ ਵਿੱਚ ਰੂਸ ਵਲੋਂ ਊਰਜਾ ਅਤੇ ਪਾਣੀ ਦੀ ਸਪਲਾਈ ‘ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਚਕਾਰ ਯੂਕ੍ਰੇਨੀ “ਰੱਖਿਆ ਸਮਰੱਥਾਵਾਂ” ਨੂੰ ਮਜ਼ਬੂਤ ਕਰਨਾ ਹੈ। ਰਾਸ਼ਟਰਪਤੀ ਦੇ ਸਿਆਸੀ ਸਲਾਹਕਾਰ ਮਾਈਖਾਈਲੋ ਪੋਡੋਲੀਆਕ ਨੇ ਕਿਹਾ ਕਿ ਇਸ ਯਾਤਰਾ ਨੇ ਦੋਹਾਂ ਦੇਸ਼ਾਂ ਦੇ ਵਿਚਕਾਰ ਉੱਚ ਪੱਧਰ ਦੇ ਭਰੋਸੇ ਦੇ ਖੇਤਰ ਨੂੰ ਵਧਾਇਆ ਹੈ । ਉਨ੍ਹਾਂ ਕਿਹਾ ਕਿ ਉਹ ਇਹ ਸਮਝਾਉਣ ਵਿਚ ਵੀ ਕਾਮਯਾਬ ਹੋਏ ਹਨ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਜਰੂਰਤ ਹੈ।
Total Views: 183 ,
Real Estate



















