ਇਕ ਵਿਅਕਤੀ ਨੇ ਦੋ ਭੈਣਾਂ ਨਾਲ ਵਿਆਹ ਕਰਵਾਇਆ, ਕੇਸ ਦਰਜ

ਮੁੰਬਈ ਦੀਆਂ ਜੌੜੀਆਂ ਭੈਣਾਂ, ਜੋ ਆਈਟੀ ਪੇਸ਼ੇਵਰ ਹਨ, ਨੇ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ‘ਚ ਇਕ ਵਿਅਕਤੀ ਨਾਲ ਵਿਆਹ ਕਰਵਾ ਲਿਆ। ਮਲਸ਼ੀਰਸ ਤਹਿਸੀਲ ‘ਚ ਸ਼ੁੱਕਰਵਾਰ ਨੂੰ ਹੋਏ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਸ਼ਿਕਾਇਤ ਦੇ ਆਧਾਰ ‘ਤੇ ਲਾੜੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਅਨੁਸਾਰ ਲਾੜੇ ਨੇ 36 ਸਾਲਾ ਜੁੜਵਾਂ ਭੈਣਾਂ ਨਾਲ ਵਿਆਹ ਕੀਤਾ, ਜੋ ਆਈਟੀ ਪੇਸ਼ੇਵਰ ਹਨ। ਹੈਰਾਨੀ ਦੀ ਗੱਲ ਹੈ ਕਿ ਲਾੜੀਆਂ ਅਤੇ ਲਾੜੇ ਦੇ ਪਰਿਵਾਰ ਅਜੀਬ ਵਿਆਹ ਲਈ ਸਹਿਮਤ ਹੋ ਗਏ ਸਨ। ਕੁਝ ਦਿਨ ਪਹਿਲਾਂ ਪਿਤਾ ਦੇ ਦੇਹਾਂਤ ਤੋਂ ਬਾਅਦ ਲੜਕੀਆਂ ਆਪਣੀ ਮਾਂ ਨਾਲ ਰਹਿ ਰਹੀਆਂ ਸਨ।

Total Views: 201 ,
Real Estate