ਗੁਜਰਾਤ ਚੋਣਾਂ: ਆਖਰੀ ਗੇੜ ਦੀਆਂ 93 ਸੀਟਾਂ ਲਈ ਵੋਟਾਂ ਅੱਜ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਲਈ ਉੱਤਰੀ ਅਤੇ ਮੱਧ ਜ਼ਿਲ੍ਹਿਆਂ ’ਚ ਪੈਂਦੀਆਂ 93 ਸੀਟਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ । ਦੂਜੇ ਗੇੜ ਦੀਆਂ ਚੋਣਾਂ ’ਚ 833 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 285 ਉਮੀਦਵਾਰ ਆਜ਼ਾਦ ਵਜੋਂ ਚੋਣ ਲੜ ਰਹੇ ਹਨ। ਇਹ ਸੀਟਾਂ ਅਹਿਮਦਾਬਾਦ, ਵਡੋਦਰਾ, ਗਾਂਧੀਨਗਰ ਅਤੇ ਹੋਰ ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੁਕਮਰਾਨ ਭਾਜਪਾ ਨੇ ਇਨ੍ਹਾਂ ’ਚੋਂ 51 ਅਤੇ ਕਾਂਗਰਸ ਨੇ 39 ਸੀਟਾਂ ਜਿੱਤੀਆਂ ਸਨ ਜਦਕਿ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ’ਚ ਗਈਆਂ ਸਨ। ਮੱਧ ਗੁਜਰਾਤ ’ਚ ਭਾਜਪਾ ਨੇ 37 ਅਤੇ ਕਾਂਗਰਸ ਨੇ 22 ਸੀਟਾਂ ਹਾਸਲ ਕੀਤੀਆਂ ਸਨ ਪਰ ਉੱਤਰੀ ਗੁਜਰਾਤ ’ਚ ਕਾਂਗਰਸ ਨੂੰ 17 ਅਤੇ ਭਗਵਾ ਪਾਰਟੀ ਨੂੰ 14 ਸੀਟਾਂ ਮਿਲੀਆਂ ਸਨ। ਦੂਜੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਸ਼ਨਿਚਰਵਾਰ ਸ਼ਾਮ ਬੰਦ ਹੋ ਗਿਆ ਸੀ। ਪਹਿਲੇ ਗੇੜ ’ਚ ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਖ਼ਿੱਤਿਆਂ ’ਚ 89 ਸੀਟਾਂ ’ਤੇ ਔਸਤਨ 63.31 ਫ਼ੀਸਦ ਵੋਟਿੰਗ ਦਰਜ ਹੋਈ ਸੀ।

Total Views: 192 ,
Real Estate