ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ ਜਗਰੂਪ ਸਿੰਘ (55) ਕੋਲੋਂ ਕਥਿਤ ਤੌਰ ‘ਤੇ 53 ਕਿਲੋ ਕੋਕੀਨ ਬਰਾਮਦ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਗਰੂਪ ਸਿੰਘ ਕੈਲਗਰੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਆਰ.ਸੀ.ਐਮ.ਪੀ., ਕੈਲਗਰੀ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਇਹ ਬਰਾਮਦਗੀ ਕੀਤੀ ਗਈ।
Total Views: 94 ,
Real Estate