
ਅਮਰੀਕਾ ‘ਚ ਲਗਾਤਾਰ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਕਾਰਨ ਕਈ ਦੇਸ਼ ਚਿੰਤਤ ਹਨ। ਕਈ ਨੇੜਲੇ ਦੇਸ਼ਾਂ ਵੱਲੋਂੇ ਆਪਣੇ ਨਾਗਰਿਕਾਂ ਨੂੰ ਜਾਰੀ ਐਡਵਾਈਜ਼ਰੀ ਵਿਚ ਇਹ ਚਿੰਤਾ ਸਾਫ ਦਿਖਾਈ ਦਿੰਦੀ ਹੈ। ਐਡਵਾਈਜ਼ਰੀ ਵਿਚ ਕਿਹਾ ਜਾਂਦਾ ਹੈ ਕਿ ਹੁਣ ਅਮਰੀਕਾ ਪਹਿਲਾਂ ਤੋਂ ਜ਼ਿਆਦਾ ਹਿੰਸਕ ਹੋ ਗਿਆ ਹੈ। ਹਾਲਾਂਕਿ ਸੈਲਾਨੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਲੇਕਿਨ ਚੌਕਸੀ ਰੱਖਣ ਲਈ ਕਿਹਾ ਜਾਂਦਾ ਹੈ। ਐਡਵਾਈਜ਼ਰੀ ਜਾਰੀ ਕਰਨ ਵਾਲੇ ਦੇਸ਼ਾਂ ਵਿਚ ਅਮਰੀਕਾ ਦੇ ਮਿੱਤਰ ਦੇਸ਼, ਆਸਟ੍ਰੇਲੀਆ, ਜਪਾਨ, ਫਰਾਂਸ, ਕੈਨੇਡਾ, ਬ੍ਰਿਟੇਨ, ਇਜ਼ਰਾਈਲ ਸਮੇਤ ਕਰੀਬ 10 ਦੇਸ਼ ਸ਼ਾਮਲ ਹਨ।
Total Views: 340 ,
Real Estate



















