ਸਰਕਾਰ ਐਲਾਨ ਕਰੇ ਗੋਲਡੀ ਬਰਾੜ ਨੂੰ ਫੜਾਉਣ ਵਾਲੇ ਨੂੰ ਮੈਂ ਦੇਵਾਂਗਾ 2 ਕਰੋੜ, ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ

ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਸ਼ਖ਼ਸ ਗੋਲਡੀ ਬਰਾੜ ਨੂੰ ਫੜਾਏਗਾ ਉਸਨੂੰ 2 ਕਰੋੜ ਦੇਵਾਂਗਾ। ਉਨ੍ਹਾਂ ਨੇ ਕਿਹਾ ਕਿ- ” ਸਰਕਾਰਾਂ ਨੂੰ ਇਨਾਮ ਰੱਖਣਾ ਚਾਹੀਦਾ ਹੈ ਜੇਕਰ ਸਰਕਾਰ ਕੋਲ ਪੈਸੇ ਨਹੀਂ ਹੈ ਤੇ ਮੈਂ ਦੇਵਾਂਗਾ ਦੇਣਗੇ।” ਉਨ੍ਹਾਂ ਨੇ ਅੱਗੇ ਕਿਹਾ ਕਿ- ਮੈਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਖੜ੍ਹ ਕੇ ਇਹ ਵਾਅਦਾ ਕਰ ਰਿਹਾ ਹਾਂ ਮੈਨੂੰ ਭਾਵੇਂ ਆਪਣੀ ਜ਼ਮੀਨ ਵੇਚ ਕੇ ਪੈਸੇ ਦੇਣੇ ਪੈਣ ਮੈਂ ਦੇਵਾਂਗਾ ਪਰ ਗੋਲਡੀ ਫੜਿਆ ਜਾਣਾ ਚਾਹੀਦਾ ਹੈ। ਇਸ ਦੌਰਾਨ ਉਹ ਕਾਫੀ ਭਾਵੁਕ ਵੀ ਹੋਏ। ਉਨ੍ਹਾਂ ਨੇ ਕਿਹਾ ਕਿ ਸਦਾ ਦਿਨ ਨਿਕਲ ਜਾਂਦਾ ਪਰ ਰਾਤ ਨਹੀਂ ਗੁਜ਼ਰਦੀ ਅਜਿਹਾ ਕੋਈ ਦਿਨ ਨਹੀਂ ਗਿਆ ਜਦੋਂ ਸਿੱਧੂ ਦਾ ਸੁਪਨਾ ਨਾ ਆਵੇ।

Total Views: 45 ,
Real Estate