ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ

ਅਲਬਰਟਾ ਦੇ ਪ੍ਰੀਮੀਅਰ ਰਹੇ ਜੇਸਨ ਕੇਨੀ ਨੇ ਐਲਾਨ ਕੀਤਾ ਹੈ ਕਿ ਉਹ ਤੁਰੰਤ ਪ੍ਰਭਾਵੀ ਕੈਲਗਰੀ-ਲੌਹੀਡ ਲਈ ਵਿਧਾਇਕ ਵਜੋਂ ਆਪਣੀ ਸੀਟ ਤੋਂ ਅਸਤੀਫਾ ਦੇ ਰਹੇ ਹਨ। ਕੇਨੀ ਨੇ ਟਵਿੱਟਰ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਇੱਕ ਵੱਖਰੀ ਸਰਕਾਰ ਸਥਾਪਤ ਹੋ ਚੁੱਕੀ ਹੈ ਅਤੇ ਅਗਲੀ ਚੋਣ ਕੁਝ ਮਹੀਨਿਆਂ ਵਿੱਚ ਹੋਵੇਗੀ।ਇਸ ਲਈ ਕਾਫ਼ੀ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਇਸ ਸਿੱਟੇ ‘ਤੇ ਪਹੁੰਚਿਆ ਹਾਂ ਕਿ ਮੇਰੇ ਲਈ ਅਹੁਦਾ ਛੱਡਣ ਦਾ ਸਭ ਤੋਂ ਵਧੀਆ ਸਮਾਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਅਜਿਹੀ ਸਰਕਾਰ ਦੀ ਅਗਵਾਈ ਕਰਨ ‘ਤੇ ਮਾਣ ਹੈ ਜਿਸਨੇ ਆਪਣੇ ਜ਼ਿਆਦਾਤਰ ਚੋਣ ਵਾਅਦੇ ਪੂਰੇ ਕੀਤੇ ਹਨ। ਸਾਬਕਾ ਪ੍ਰੀਮੀਅਰ ਨੇ ਕਿਹਾ ਕਿ 25 ਸਾਲ ਦੇ ਰਾਜਸੀ ਸਫ਼ਰ ਤੋਂ ਬਾਅਦ ਅਹੁਦੇ ਤੋਂ ਹਟਣ ਦਾ ਸਹੀ ਸਮਾਂ ਹੈ। ਕੇਨੀ ਇਸ ਬਾਬਤ ਸਪੀਕਰ ਨੂੰ ਵੀ ਪੱਤਰ ਲਿਖ ਚੁੱਕੇ ਹਨ । ਕੇਨੀ 2019 ਤੋਂ 2022 ਤੱਕ ਐਲਬਰਟਾ ਦੇ ਪ੍ਰੀਮੀਅਰ ਰਹੇ । ਮਈ ਮਹੀਨੇ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ ਦੌਰਾਨ 51.4 ਪ੍ਰਤੀਸ਼ਤ ਵੋਟ ਨਾਲ ਜਿੱਤਣ ਤੋਂ ਬਾਅਦ ਉਹਨਾਂ ਨੇ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

Total Views: 247 ,
Real Estate