
ਜਰਮਨੀ ਸਥਿੱਤ ਇੱਕ ਗੈਰ-ਸਰਕਾਰੀ ਸੰਸਥਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2021 ਦੀ ਰਿਪੋਰਟ ‘ਚ ਦੁਨੀਆ ਦੇ 5 ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ । ਰਿਪੋਰਟ ਮੁਤਾਬਕ ਦੱਖਣੀ ਸੂਡਾਨ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਇਸ ਦੇਸ਼ ਨੂੰ ਆਜ਼ਾਦ ਹੋਇਆਂ ਇੱਕ ਦਹਾਕਾ ਹੀ ਹੋਇਆ ਹੈ, ਪਰ ਇੱਥੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ।
ਰਿਪੋਰਟ ‘ਚ ਖਾੜੀ ਦੇਸ਼ ਸੀਰੀਆ ਨੂੰ ਦੂਜਾ ਸਭ ਤੋਂ ਭ੍ਰਿਸ਼ਟ ਦੇਸ਼ ਦੱਸਿਆ ਹੈ। ਸੀਰੀਆ ਘਰੇਲੂ ਯੁੱਧ ਦੀ ਲਪੇਟ ‘ਚ ਹੈ। ਇਸ ਕਾਰਨ ਲੋਕਾਂ ਨੂੰ ਇੱਥੋਂ ਵੱਡੀ ਗਿਣਤੀ ‘ਚ ਪਲਾਇਨ ਕਰਨਾ ਪਿਆ ਹੈ।
ਸੋਮਾਲੀਆ ਦੁਨੀਆ ਦਾ ਤੀਜਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਅਫ਼ਰੀਕੀ ਦੇਸ਼ ਸੋਮਾਲੀਆ ਅਕਸਰ ਸੋਮਾਲੀ ਸਮੁੰਦਰੀ ਡਾਕੂਆਂ ਕਾਰਨ ਸੁਰਖੀਆਂ ‘ਚ ਰਹਿੰਦਾ ਹੈ। ਸੋਮਾਲੀਆ ‘ਚ ਭ੍ਰਿਸ਼ਟਾਚਾਰ ਕਾਰਨ ਲੋਕਾਂ ਨੂੰ ਉਹ ਮਦਦ ਨਹੀਂ ਮਿਲਦੀ, ਜੋ ਇੱਥੇ ਪਹੁੰਚਦੀ ਹੈ।
ਵੈਨੇਜ਼ੁਏਲਾ ਇਸ ਲਿਸਟ ‘ਚ ਚੌਥੇ ਨੰਬਰ ਤੇ ਹੈ ਤੇ ਯਮਨ ਪੰਜਵੇਂ ਨੰਬਰ ‘ਤੇ ਹੈ। ਖਾੜੀ ਦੇਸ਼ ਯਮਨ 2014 ਤੋਂ ਘਰੇਲੂ ਯੁੱਧ ‘ਚ ਉਲਝਿਆ ਹੋਇਆ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਤਿਆਰ ਕਰਨ ਲਈ 180 ਦੇਸ਼ਾਂ ਦੇ ਡਾਟਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ‘ਚ ਭਾਰਤ ਨੂੰ 80ਵਾਂ ਨੰਬਰ ਦਿੱਤਾ ਗਿਆ ਹੈ।



















