16 ਕਰੋੜ ‘ਚ ਬਣੀ ‘ਕਾਂਤਾਰਾ’ ਨੇ ਕਮਾਏ 400 ਕਰੋੜ

ਕੰਨੜਾ ਸਿਨੇਮਾ ਦੀ ਫ਼ਿਲਮ ‘ਕਾਂਤਾਰਾ’ ਬਾਕਸ ਆਫਿਸ ‘ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਿਸ਼ਬ ਸ਼ੈੱਟੀ ਦੀ ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ‘ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਫ਼ਿਲਮ ‘ਕਾਂਤਾਰਾ’ ਨੇ ਦੁਨੀਆ ਭਰ ‘ਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇੰਨੀ ਕਮਾਈ ਕਰਨ ਵਾਲੀ ਇਹ ਦੂਜੀ ਕੰਨੜਾ ਫ਼ਿਲਮ ਬਣ ਗਈ ਹੈ। ਇੰਨਾ ਹੀ ਨਹੀਂ, ਇਹ ਕਰਨਾਟਕ ‘ਚ ਹੁਣ ਤਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਵੀ ਬਣ ਚੁੱਕੀ ਹੈ। 400 ਕਰੋੜ ਰੁਪਏ ਦੀ ਕਮਾਈ ਦੇ ਨਾਲ ਰਿਸ਼ਬ ਸ਼ੈੱਟੀ ਦੀ ‘ਕਾਂਤਾਰਾ’ ਨੇ ਯਸ਼ ਦੀ ‘ਕੇ. ਜੀ. ਐੱਫ. ਚੈਪਟਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

Total Views: 263 ,
Real Estate