
ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨ ਨੇ ਕੌਂਸਲ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਰਾਹੀਂ ਬਰੈਂਪਟਨ ਵਿੱਚ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖ਼ਰੀਦਣ ‘ਤੇ ਪਾਬੰਦੀ ਲਗਾਉਣ ਦੀ ਤਜ਼ਵੀਜ਼ ਸੀ ਜਿਸ ਨੂੰ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫ਼ਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਇਜਾਜ਼ਤ ਹੋਵੇਗੀ। ਸ਼ਹਿਰ ਵਿੱਚ ਦੀਵਾਲੀ ਮੌਕੇ ਚੱਲੇ ਅਥਾਹ ਪਟਾਕਿਆਂ ਦੀ ਸਾਰੇ ਪਾਸੇ ਤੋ ਨਿੰਦਾ ਹੋਈ ਸੀ ।
Total Views: 333 ,
Real Estate



















