ਟਵਿੱਟਰ ‘ਦੀਵਾਲੀਆ’ ਹੋਣ ਦੇ ਨੇੜੇ !

ਏਲਨ ਮਸਕ ਦੇ ਹੱਥਾਂ ਵਿਚ ਜਾਣ ਤੋਂ ਸਿਰਫ਼ ਦੋ ਹਫ਼ਤੇ ਬਾਅਦ ਸੋਸ਼ਲ ਮੀਡੀਆ ਕੰਪਨੀ ਟਵਿਟਰ ‘ਤੇ ਦੀਵਾਲੀਆ ਹੋਣ ਦਾ ਖਤਰਾ ਹੈ। ਸੀਨੀਅਰ ਅਫ਼ਸਰਾਂ ਵੱਲੋਂ ਕੰਪਨੀ ਛੱਡਣ ਮਗਰੋਂ ਖੁਦ ਏਲਨ ਮਸਕ ਨੇ ਖਦਸ਼ਾ ਜ਼ਾਹਰ ਕੀਤਾ ਹੈ ਅਤੇ ਅਮਰੀਕਾ ਦੇ ਪ੍ਰਾਈਵੇਸੀ ਰੈਗੁਲੇਟਰ ਤੋਂ ਕੰਪਨੀ ਨੂੰ ਚਿਤਾਵਨੀ ਵੀ ਮਿਲ ਚੁੱਕੀ ਹੈ। ਬਲੂਮਬਰਗ ਨਿਊਜ਼ ਦੀ ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਨੇ ਟਵਿਟਰ ਦੇ ਮੁਲਾਜ਼ਮਾਂ ਨੂੰ ਪਹਿਲੀ ਕਾਨਫ਼ਰੰਸ ਕਾਲ ਦੌਰਾਨ ਕਿਹਾ ਕਿ ਬੈਂਕਰਪਸੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋ ਹਫ਼ਤੇ ਪਹਿਲਾਂ ਹੀ ਮਸਕ ਨੇ ਇਹ ਕੰਪਨੀ 44 ਅਰਬ ਡਾਲਰ ਵਿਚ ਖਰੀਦੀ ਸੀ ਅਤੇ ਹੁਣ ਹਾਲਾਤ ਬਦਤਰ ਦੱਸੇ ਜਾ ਰਹੇ ਹਨ।

Total Views: 263 ,
Real Estate