T-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਿਆ ਪਾਕਿਸਤਾਨ

ਪਾਕਿਸਤਾਨ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸਿਡਨੀ ਕ੍ਰਿਕਟ ਗਰਾਊਂਡ ਵਿਚ ਅੱਜ ਖੇਡੇ ਗਏ ਸੈਮੀਫਾਈਨਲ ਵਿਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ 13 ਸਾਲ ਬਾਅਦ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। ਪਾਕਿਸਤਾਨੀ ਟੀਮ 2007 ਵਿਚ ਖੇਡੇ ਗਏ ਪਹਿਲੇ ਟੀ-20 ਵਰਲਡ ਕੱਪ ਵਿਚ ਫਾਈਨਲ ਪਹੁੰਚੀ ਸੀ ਤੇ ਜਿੱਤੀ ਨਹੀਂ। ਆਖਰੀ ਵਾਰ ਉਹ 2009 ਵਿਚ ਖੇਡੇ ਗਏ ਟੀ-20 ਵਰਲਡ ਕੱਪ ਵਿਚ ਫਾਈਨਲ ਪਹੁੰਚੀ ਸੀ ਤੇ ਖਿਤਾਬ ਵੀ ਜਿੱਤਿਆ ਸੀ।

Total Views: 289 ,
Real Estate