ਹਵਾਰਾ ਨੂੰ ਚੰਡੀਗੜ੍ਹ ਸ਼ਿਫਟ ਕਰਨ ਦੇ ਹੋਏ ਹੁਕਮ

ਚੰਡੀਗੜ੍ਹ ਦੇ ਐਡੀਸ਼ਨਲ ਸੈਸ਼ਨਜ਼ ਜੱਜ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਜਗਤਾਰ ਸਿੰਘਹਵਾਰਾ ਖਿਲਾਫ ਦਿੱਲੀ ਦੀਆਂ ਅਦਾਲਤਾਂ ਵਿਚ ਕੋਈ ਹੋਰ ਕੇਸ ਪੈਂਡਿੰਗ ਨਹੀਂ ਹੈ ਤਾਂ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਉਸਦੇ ਖਿਲਾਫ ਚਲ ਰਹੇ ਕੇਸਾਂ ਦਾ ਜਲਦੀ ਨਿਪਟਾਰਾ ਹੋ ਸਕੇ। ਹਵਾਰਾ ਇਸ ਵੇਲੇ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਹੈ। ਉਸਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਉਮਰ ਕੈਦ ਹੋਈ ਹੈ। ਅਦਾਲਤ ਨੇ ਇਹ ਹੁਕਮ ਉਦੋਂ ਜਾਰੀ ਕੀਤੇ ਹਨ ਜਦੋਂ ਅਧਿਕਾਰੀ ਕੇਸ ਵਿਚ ਹਵਾਰਾ ਨੂੰ ਨਾ ਤਾਂ ਨਿੱਜੀ ਤੌਰ ’ਤੇ ਪੇਸ਼ ਕਰ ਸਕੇ ਤੇ ਨਾ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰ ਸਕੇ। ਪਬਲਿਕ ਪ੍ਰੋਸੀਕਿਊਟਰ ਤੇ ਬਚਾਅ ਪੱਖ ਦੇ ਵਕੀਲ ਏ ਐਸ ਚਹਿਲ ਤੇ ਡੀ ਐਸ ਜੰਡਿਆਲਾ ਨੇ ਉਸਨੂੰ ਨਿੱਜੀ ਤੌਰ ’ਤੇ ਪੇਸ਼ ਕਰਨ ਲਈ ਆਖਿਆ ਹੈ।

Total Views: 478 ,
Real Estate